ਲੁਧਿਆਣਾ (ਜੋਸ਼ੀ, ਬੀ. ਐੱਨ. 8809) : ਪੰਜਾਬ ਦੇ ਲਾਟਰੀ ਪ੍ਰੇਮੀਆਂ ਦੀ ਵਿਸ਼ੇਸ਼ ਮੰਗ ’ਤੇ ਪੰਜਾਬ ਰਾਜ ਲਾਟਰੀ ਵਿਭਾਗ ਵਲੋਂ ਡੀਅਰ-50 ਹਫ਼ਤਾਵਾਰੀ ਲਾਟਰੀ ਲਾਂਚ ਕੀਤੀ ਗਈ ਹੈ। ਇਸ ਸਿਲਸਿਲੇ ’ਚ ਇਸ ਲਾਟਰੀ ਦੇ ਡਰਾਅ ਦਾ ਨਤੀਜਾ 7 ਅਗਸਤ ਨੂੰ ਸਥਾਨਕ ਜ਼ਿਲ੍ਹਾ ਪ੍ਰੀਸ਼ਦ ’ਚ ਐਲਾਨ ਕੀਤਾ ਗਿਆ ਸੀ ਅਤੇ ਇਸ ਦਾ ਪਹਿਲਾ ਇਨਾਮ ਟਿਕਟ ਨੰਬਰ 2-31060 ’ਤੇ ਨਿਕਲਿਆ ਸੀ। ਉਕਤ ਟਿਕਟ ਗਿੱਲ ਰੋਡ, ਲੁਧਿਆਣਾ ਵਿਖੇ ਸਥਿਤ ਸਟਾਕਿਸਟ ਸੋਮ ਏਜੰਸੀ ਵਲੋਂ ਵੇਚੀ ਗਈ ਸੀ। ਇਸ ਲਾਟਰੀ ਸਕੀਮ ਦਾ ਪਹਿਲਾ ਇਨਾਮ 25 ਲੱਖ ਰੁਪਏ ਹੈ ਅਤੇ ਇਸ ਦੀ ਟਿਕਟ ਦੀ ਕੀਮਤ ਸਿਰਫ 50 ਰੁਪਏ ਹੈ।
ਇਹ ਵੀ ਪੜ੍ਹੋ : ਬਿਜਲੀ ਬਿੱਲਾਂ ਨੂੰ ਲੈ ਕੇ ਪੰਜਾਬ ਭਰ 'ਚ ਪਾਵਰਕਾਮ ਦਾ ਵੱਡਾ ACTION, ਹੁਣ ਗੁਆਂਢੀਆਂ ਨੂੰ ਵੀ...
ਵਧੇਰੇ ਜਾਣਕਾਰੀ ਦਿੰਦੇ ਹੋਏ ਅਧਿਕਾਰਤ ਡਿਸਟ੍ਰੀਬਿਊਟਰ ਬਿਗਸਟਾਰ ਜੀ ਸਰਵਿਸਿਜ਼ ਦੇ ਸੂਰਿਆਕਾਂਤ ਸ਼ਰਮਾ ਨੇ ਕਿਹਾ ਕਿ ਹੁਣ ਗਾਹਕ ਸਿਰਫ 50 ਰੁਪਏ ਦਾ ਭੁਗਤਾਨ ਕਰ ਕੇ ਆਪਣੀ ਕਿਸਮਤ ਅਜ਼ਮਾ ਸਕਦਾ ਹੈ ਅਤੇ ਕਈ ਹੋਰ ਇਨਾਮਾਂ ਨਾਲ ਰੋਜ਼ਾਨਾ 25 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤ ਸਕਦਾ ਹੈ। ਸ਼ਰਮਾ ਨੇ ਇਹ ਵੀ ਦੱਸਿਆ ਕਿ ਇਸ ਲਾਟਰੀ ਸਕੀਮ ’ਚ 5 ਸੀਰੀਜ਼ ’ਚ ਟਿਕਟਾਂ ਉਪਲੱਬਧ ਹਨ ਅਤੇ ਇਸ ਦੇ ਆਖ਼ਰੀ ਇਨਾਮ ਲਈ ਕੁੱਲ 800 ਨੰਬਰ ਕੱਢੇ ਜਾਣਗੇ ਅਤੇ ਇਸ ਕਾਰਨ ਗਾਹਕ ਨੂੰ ਜੇਤੂ ਬਣਨ ਦੇ ਵੱਧ ਤੋਂ ਵੱਧ ਮੌਕੇ ਮਿਲਦੇ ਹਨ।
ਇਹ ਵੀ ਪੜ੍ਹੋ : ਰਜਿਸਟਰੀ ਕਰਵਾਉਣ ਵਾਲਿਆਂ ਨੂੰ ਵੱਡੀ ਰਾਹਤ, ਪੰਜਾਬ ਦੇ ਇਸ ਜ਼ਿਲ੍ਹੇ 'ਚ ਵੀ ਸ਼ੁਰੂ ਹੋਈ ਸਹੂਲਤ
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਪੰਜਾਬ ਸਰਕਾਰ ਦੇ ਡੀਅਰ ਰਾਖੀ ਬੰਪਰ 2025 ਦੀਆਂ ਟਿਕਟਾਂ ਪੰਜਾਬ ਦੇ ਸਾਰੇ ਲਾਟਰੀ ਕਾਊਂਟਰਾਂ ’ਤੇ ਉਪਲੱਬਧ ਹਨ। ਡੀਅਰ ਰਾਖੀ ਬੰਪਰ 2025 ਦਾ ਡਰਾਅ 16 ਅਗਸਤ ਨੂੰ ਹੋਵੇਗਾ, ਇਸ ਦੀ ਪਹਿਲੀ ਇਨਾਮੀ ਰਕਮ 7 ਕਰੋੜ ਰੁਪਏ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਜਿਸਟਰੀ ਕਰਵਾਉਣ ਵਾਲਿਆਂ ਨੂੰ ਵੱਡੀ ਰਾਹਤ, ਪੰਜਾਬ ਦੇ ਇਸ ਜ਼ਿਲ੍ਹੇ 'ਚ ਵੀ ਸ਼ੁਰੂ ਹੋਈ ਸਹੂਲਤ
NEXT STORY