ਲੁਧਿਆਣਾ, (ਹਿਤੇਸ਼)- ਮਾਰਚ ਵਿਚ ਨਗਰ ਨਿਗਮ ਦੇ ਮੌਜੂਦਾ ਸੈਸ਼ਨ ਦਾ ਗਠਨ ਹੋਣ ਸਮੇਂ ਮੇਅਰ ਬਲਕਾਰ ਸੰਧੂ ਨੇ ਕੌਂਸਲਰਾਂ ਦੇ ਨਾਲ ਜੋ ਹਰ ਮਹੀਨੇ ਜਨਰਲ ਹਾਊਸ ਦੀ ਬੈਠਕ ਸੱਦਣ ਦਾ ਵਾਅਦਾ ਕੀਤਾ ਸੀ, ਉਸ ਦੇ ਉਲਟ 5 ਮਹੀਨੇ ਬਾਅਦ ਜਨਰਲ ਹਾਊਸ ਦੀ ਬੈਠਕ ਹੋਣ ਦੀ ਆਸ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਤਹਿਤ ਮੇਅਰ ਵਲੋਂ 4 ਸਤੰਬਰ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਬੈਠਕ ਲਈ ਸਕੱਤਰ ਨੂੰ ਨਿਰਦੇਸ਼ ਦਿੱਤੇ ਜਾਣ ਦੀ ਸੂਚਨਾ ਹੈ।
ਨਗਰ ਨਿਗਮ ਵਿਚ ਹਮੇਸ਼ਾ ਕੌਂਸਲਰਾਂ ਨੂੰ ਮੇਅਰ ਪ੍ਰਤੀ ਇਹ ਇਤਰਾਜ਼ ਰਹਿੰਦਾ ਹੈ ਕਿ ਐਕਟ ਵਿਚ ਵਿਵਸਥਾ ਹੋਣ ਦੇ ਬਾਵਜੂਦ ਹਰ ਮਹੀਨੇ ਜਨਰਲ ਹਾਊਸ ਦੀ ਬੈਠਕ ਨਹੀਂ ਬੁਲਾਈ ਜਾਂਦੀ। ਇਸ ਸਬੰਧੀ ਹੋਏ ਕੇਸ ’ਤੇ ਹਾਈ ਕੋਰਟ ਨੇ ਵੀ ਮੀਟਿੰਗ ਬੁਲਾਉਣ ਦੇ ਨਿਰਦੇਸ਼ ਦਿੱਤੇ ਹੋਏ ਹਨ ਪਰ ਇਸ ’ਤੇ ਅਮਲ ਦੇ ਨਾਮ ’ਤੇ ਮੇਅਰਾਂ ਵਲੋਂ ਹਰ ਵਾਰ ਕੀਤਾ ਜਾਂਦਾ ਵਾਅਦਾ ਕਦੇ ਪੂਰਾ ਨਹੀਂ ਹੋਇਆ।
ਇਹੀ ਹਾਲਾਤ ਨਗਰ ਨਿਗਮ ਦੇ ਮੌਜੂਦਾ ਸੈਸ਼ਨ ਵਿਚ ਵੀ ਦੇਖਣ ਨੂੰ ਮਿਲ ਰਹੇ ਹਨ, ਜਿਸ ਤਹਿਤ ਮਾਰਚ ਵਿਚ ਜਨਰਲ ਹਾਊਸ ਦੇ ਗਠਨ ਦੇ ਸਮੇਂ ਮੇਅਰ ਨੇ ਹਰ ਮਹੀਨੇ ਮੀਟਿੰਗ ਕਰਨ ਦਾ ਐਲਾਨ ਕੀਤਾ ਅਤੇ ਇਹ ਗੱਲ ਕੁਝ ਦਿਨ ਬਾਅਦ ਹੋਏ ਬਜਟ ਸੈਸ਼ਨ ਵਿਚ ਵੀ ਦੁਹਰਾਈ ਪਰ ਉਨ੍ਹਾਂ ਦਾ ਇਹ ਵਾਅਦਾ ਪੂਰਾ ਹੋਣ ਦਾ ਐਲਾਨ ਨਗਰ ਨਿਗਮ ਦੇ ਕੌਂਸਲਰ ਪਿਛਲੇ 5 ਮਹੀਨੇ ਤੋਂ ਕਰ ਰਹੇ ਹਨ।
ਇਸੇ ਦੌਰਾਨ ਮੇਅਰ ਨੇ ਨਗਰ ਨਿਗਮ ਦੇ ਸਕੱਤਰ ਨੂੰ ਜਨਰਲ ਹਾਊਸ ਦੀ ਮੀਟਿੰਗ ਬੁਲਾਉਣ ਲਈ ਏਜੰਡਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਮੀਟਿੰਗ ਜਨਮ ਅਸ਼ਟਮੀ ਦੀ ਛੁੱਟੀ ਤੋਂ ਅਗਲੇ ਦਿਨ ਮਤਲਬ 4 ਸਤੰਬਰ ਨੂੰ ਹੋਣ ਦੀ ਚਰਚਾ ਹੈ ਅੇਤ ਬਜਟ ਸੈਸ਼ਨ ਨੂੰ ਛੱਡ ਕੇ ਇਹ ਮੌਜੂਦਾ ਸੈਸ਼ਨ ਦੀ ਪਹਿਲੀ ਮੀਟਿੰਗ ਮੰਨੀ ਜਾਵੇਗੀ।
ਐੱਫ. ਐਂਡ ਸੀ. ਸੀ. ਦੇ ਹਰੀ ਝੰਡੀ ਦਿਵਾਉਣ ਲਈ ਜ਼ਰੂਰੀ ਹੈ ਮੀਟਿੰਗ
ਨਗਰ ਨਿਗਮ ਦੇ ਜਨਰਲ ਹਮੀਟਿੰਗ ਸੱਦਣਾ ਇਸ ਲਈ ਵੀ ਜ਼ਰੂਰੀ ਹੋ ਗਿਆ ਹੈ ਕਿ ਹੁਣ ਤੱਕ ਐੱਫ. ਐਂਡ ਸੀ. ਸੀ. ਵਿਚ ਜੋ ਫੈਸਲੇ ਲਏ ਗਏ ਹਨ, ਉਨ੍ਹਾਂ ’ਤੇ ਮੋਹਰ ਲਗਵਾਉਣਾ ਲਾਜ਼ਮੀ ਹੈ, ਕਿਉਂਕਿ ਐਂਟੀਸੀਪੇਸ਼ਨ ਦੇ ਨਾਮ ’ਤੇ ਪਾਸ ਕੀਤੇ ਗਏ ਕਾਫੀ ਪ੍ਰਸਤਾਵਾਂ ’ਤੇ ਤਾਂ ਅਮਲ ਵੀ ਸ਼ੁਰੂ ਹੋ ਗਿਆ ਹੈ ਅਤੇ ਆਡਿਟ ਵਲੋਂ ਉਨ੍ਹਾਂ ’ਤੇ ਇਤਰਾਜ਼ ਲਾਇਆ ਜਾ ਰਿਹਾ ਹੈ।
ਇਸ਼ਤਿਹਾਰ ਅਤੇ ਪਾਰਕਿੰਗ ਪਾਲਿਸੀ ਵੀ ਹੋ ਸਕਦੀ ਹੈ ਪੇਸ਼
ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਨੇ ਜੋ ਨਵੀਂ ਇਸ਼ਤਿਹਾਰ ਅਤੇ ਪਾਰਕਿੰਗ ਪਾਲਿਸੀ ਜਾਰੀ ਕੀਤੀ ਹੋਈ ਹੈ, ਉਸ ’ਤੇ ਕਈ ਮਹੀਨੇ ਬੀਤਣ ਤੋਂ ਬਾਅਦ ਵੀ ਅਮਲ ਸ਼ੁਰੂ ਨਹੀਂ ਹੋ ਸਕਿਆ ਹੈ, ਜਿਸ ਦੇ ਲਈ ਜਨਰਲ ਹਾਊਸ ਦੀ ਮਨਜ਼ੂਰੀ ਨਾ ਮਿਲਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਉਸ ਸਬੰਧੀ ਸਰਕਾਰ ਦਾ ਦਬਾਅ ਆਉਣ ’ਤੇ ਇਨ੍ਹਾਂ ਦੋਵੇਂ ਪਾਲਿਸੀਆਂ ਨੂੰ ਜਨਰਲ ਹਾਊਸ ਵਿਚ ਪੇਸ਼ ਕੀਤਾ ਜਾ ਸਕਦਾ ਹੈ।
ਜੇਲ ’ਚ ਦੋ ਹਵਾਲਾਤੀਆਂ ਨੇ ਹੈੱਡ ਵਾਰਡਨ ਦੀ ਵਰਦੀ ਪਾਡ਼ੀ
NEXT STORY