ਜਲੰਧਰ,(ਰੱਤਾ)- ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ ਤੇ ਇਸਦੇ ਰੁਕਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ 'ਚ ਅੱਜ ਐਤਵਾਰ ਨੂੰ ਕੁੱਲ 79 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਇਸਦੇ ਨਾਲ ਹੀ ਕੋਰੋਨਾ ਤੋਂ ਪੀੜਤ 2 ਮਰੀਜ਼ਾਂ ਦੀ ਮੌਤ ਦੀ ਵੀ ਪੁਸ਼ਟੀ ਹੋਈ ਹੈ। ਅੱਜ ਹੋਈਆਂ ਇਨ੍ਹਾਂ ਮੌਤਾਂ ਨਾਲ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 39 ਹੋ ਗਈ। ਜ਼ਿਕਰਯੋਗ ਹੈ ਕਿ 68 ਮਰੀਜ਼ਾਂ ਦੀ ਪੁਸ਼ਟੀ ਪਹਿਲਾ ਹੋਈ ਸੀ ਦੇਰ ਸ਼ਾਮ ਨੂੰ 11 ਮਰੀਜ਼ਾਂ ਦੀ ਹੋਰ ਪੁਸ਼ਟੀ ਹੋਣ ਨਾਲ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਵੱਧ 79 ਹੋ ਗਈ ਹੈ। ਜਿਸਦੇ ਚਲਦੇ ਅੱਜ ਜ਼ਿਲ੍ਹੇ 'ਚ ਕੁੱਲ 79 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।
ਕੋਰੋਨਾ ਦੇ ਮਾਮਲੇ ਆਉਣ ਕਾਰਨ ਬਟਾਲਾ ਸ਼ਹਿਰ ਦੇ ਕੁਝ ਖੇਤਰਾਂ 'ਚ ਮੁਕੰਮਲ ਤਾਲਾਬੰਦੀ ਲਾਗੂ
NEXT STORY