ਜਲੰਧਰ: ਜਲੰਧਰ ਤੋਂ ਸੋਸ਼ਲ ਮੀਡੀਆ 'ਤੇ ਪੰਡਤ ਬਣ ਕੇ ਪਿੱਤਰ ਦੋਸ਼ ਦੂਰ ਕਰਨ ਦੇ ਨਾਂ 'ਤੇ ਠੱਗੀ ਦੀ ਅਜੀਬ ਕਹਾਣੀ ਸਾਹਮਣੇ ਆਈ ਹੈ। ਠੱਗ ਨੇ ਦੋਸ਼ ਦੂਰ ਕਰਨ ਦੀ ਪੂਜਾ ਲਈ ਪਹਿਲਾਂ 15 ਹਜ਼ਾਰ ਰੁਪਏ ਠੱਗ ਲਏ ਤੇ ਫ਼ਿਰ 2 ਦਿਨ ਬਾਅਦ ਉਸ ਦੇ ਸਾਥੀ ਨੇ ਫ਼ੋਨ ਕਰ ਕੇ ਪੂਜਾ ਦੇ ਕਾਰਨ ਪੰਡਤ ਦੀ ਮੌਤ ਹੋਣ ਦੀ ਝੂਠੀ ਕਹਾਣੀ ਬਣਾਈ। ਨਾਲ ਹੀ ਪੁਲਸ ਕੇਸ ਨਾ ਕਰਨ ਲਈ 8 ਲੱਖ ਰੁਪਏ ਦੀ ਮੰਗ ਕੀਤੀ। ਮੁਲਜ਼ਮਾਂ ਨੇ ਥਾਣੇ ਦਾ ਬਾਹਰ ਖੜ੍ਹੇ ਹੋ ਕੇ ਖ਼ੁਦ ਨੂੰ ਪੁਲਸ ਵਾਲਾ ਦੱਸ ਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ। ਪੀੜਤ ਨੇ ਡਰ ਕੇ 3.77 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਇਸ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਗੈਸ ਸਿਲੰਡਰ ਲੀਕ ਹੋਣ ਨਾਲ ਲੱਗੀ ਭਿਆਨਕ ਅੱਗ! ਨੌਜਵਾਨ ਦੀ ਹੋਈ ਦਰਦਨਾਕ ਮੌਤ
ਚੁਗਿੱਟੀ ਦੇ ਰਹਿਣ ਵਾਲੇ ਚੇਤਨ ਨੇ ਦੱਸਿਆ ਕਿ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਜੈ ਮਹਾਕਾਲ ਦੇ ਨਾਂ 'ਤੇ ਆਈ.ਡੀ. 'ਤੇ ਗੱਲ ਹੋਈ ਹੈ। ਜਿਸ 'ਤੇ ਵਿਅਕਤੀ ਨੇ ਪੰਡਤ ਬਣ ਕੇ ਕਿਹਾ ਕਿ ਉਨ੍ਹਾਂ ਦੇ ਘਰ ਵਿਚ ਪਿੱਤਰ ਦੋਸ਼ ਹੈ। ਪੂਜਾ ਲਈ 15 ਹਜ਼ਾਰ ਰੁਪਏ ਖ਼ਰਚਾ ਆਵੇਗਾ। ਪੀੜਤ ਨੇ ਪੂਜਾ ਲਈ 15 ਹਜ਼ਾਰ ਰੁਪਏ ਟ੍ਰਾਂਸਫ਼ਰ ਕਰ ਦਿੱਤੇ, ਪਰ ਇਸ ਤੋਂ ਬਾਅਦ ਮੁਲਜ਼ਮ ਨੇ ਦੂਜੇ ਨੰਬਰ ਤੋਂ ਫ਼ੋਨ ਕਰ ਕੇ ਕਿਹਾ ਕਿ ਤੁਹਾਡੇ ਘਰ ਦੀ ਪੂਜਾ ਕਰਨ ਕਰ ਕੇ ਪੰਡਤ ਦੀ ਮੌਤ ਹੋ ਗਈ ਹੈ। ਉਸ ਨੇ ਕੇਸ ਕਰਨ ਦੀ ਧਮਕੀ ਦਿੰਦਿਆਂ 8 ਲੱਖ ਰੁਪਏ ਦੀ ਮੰਗ ਕੀਤੀ। ਪੀੜਤ ਨੇ ਡਰ ਕੇ ਫ਼ੋਨ ਬੰਦ ਕਰ ਦਿੱਤਾ। ਇਸ ਮਗਰੋਂ ਮੁਲਜ਼ਮ ਵੱਖੋ-ਵੱਖਰੇ ਨੰਬਰ ਤੋਂ ਫ਼ੋਨ ਕਰ ਕੇ ਪਰੇਸ਼ਾਨ ਕਰਨ ਲੱਗ ਪਏ।
ਇਹ ਖ਼ਬਰ ਵੀ ਪੜ੍ਹੋ - ਲਾਡੋਵਾਲ ਟੋਲ ਪਲਾਜ਼ਾ 'ਤੇ ਵਾਪਰਿਆ ਹਾਦਸਾ, ਤੇਜ਼ ਰਫ਼ਤਾਰ ਬੱਸ ਨੇ ਕਾਰ ਚਾਲਕ ਨੂੰ ਦਰੜਿਆ, ਹੋਈ ਦਰਦਨਾਕ ਮੌਤ
ਇਕ ਦਿਨ ਫ਼ਿਰ ਵੱਖਰੇ ਨੰਬਰ ਤੋਂ ਵੀਡੀਓ ਕਾੱਲ ਆਈ, ਜਿਸ ਵਿਚ ਉਸ ਨੇ ਖ਼ੁਦ ਨੂੰ ਪੁਲਸ ਵਾਲਾ ਦੱਸਿਆ ਤੇ ਕਿਹਾ ਕਿ ਉਹ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਆ ਰਹੇ ਹਨ। ਪੀੜਤ ਨੇ ਡਰ ਕੇ ਮੁਲਜ਼ਮਾਂ ਦੇ ਖਾਤੇ ਵਿਚ 3.77 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਇਸ ਤਹਿਤ ਪੀੜਤ ਤੋਂ ਕੁੱਲ 3.92 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਸ਼ਿਕਾਇਤ ਦੇ ਅਧਾਰ 'ਤੇ ਥਾਣਾ ਰਾਮਾਮੰਡੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਕਾਲੀ ਦਲ ਲੀਡਰਸ਼ਿਪ ਲਈ ਜਲੰਧਰ ਹਲਕੇ ਤੋਂ ਉਮੀਦਵਾਰ ਦੀ ਭਾਲ ਬਣੀ ਚੁਣੌਤੀ, ਇਨ੍ਹਾਂ ਨਾਵਾਂ 'ਤੇ ਚੱਲ ਰਹੀ ਚਰਚਾ
NEXT STORY