ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਵਿਖੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਇਕ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੁੱਚਾ ਪੁੱਤਰ ਸੰਮਾ ਵਾਸੀ ਪਿੰਡ ਕੁੰਡੇ ਨੇ ਦੱਸਿਆ ਕਿ ਮਿਤੀ 6 ਦਸੰਬਰ 2025 ਨੂੰ ਕਰੀਬ 5.30 ਸ਼ਾਮ ਨੂੰ ਉਹ ਪਿੰਡ ਚਾਂਦੀ ਵਾਲਾ ਤੋਂ ਕੰਮ ਕਾਰ ਕਰਕੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ, ਜਦ ਉਹ ਪਿੰਡ ਭਾਨੇਵਾਲਾ ਤੋਂ ਚਾਂਦੀਵਾਲਾ ਦੇ ਵਿਚਕਾਰ ਪੁੱਜਾ ਤਾਂ ਉਸ ਦਾ ਭਰਾ ਜੱਗਾ ਆਪਣੇ ਰੇਹੜਾ ਮੋਟਰਸਾਈਕਲ ਨੂੰ ਸੜਕ ਤੋਂ ਪਾਸੇ ਕਰਕੇ ਪਿੱਛੋਂ ਚੈਨ ਚੜ੍ਹਾ ਰਿਹਾ ਸੀ ਤਾਂ ਪਿੱਛੋਂ ਮੋਟਰਸਾਈਕਲ ਸਪਲੈਂਡਰ ਤੇ ਹਰਭਜਨ ਸਿੰਘ ਉਰਫ਼ ਭੱਜੂ ਪੁੱਤਰ ਜੰਗੀਰ ਸਿੰਘ ਵਾਸੀ ਹਜ਼ਾਰਾ ਸਿੰਘ ਵਾਲਾ ਫਿਰੋਜ਼ਪੁਰ ਨੂੰ ਜਾ ਰਿਹਾ ਸੀ, ਜਿਸ ਦੇ ਪਿੱਛੇ ਹੈਰੀ ਪੁੱਤਰ ਸ਼ੇਰਾ ਸਿੰਘ ਵਾਸੀ ਚੂੜੀ ਵਾਲਾ ਬੈਠੇ ਸਨ।
ਸੁੱਚਾ ਨੇ ਦੱਸਿਆ ਕਿ ਉਕਤ ਮੋਟਰਸਾਈਕਲ ਸਵਾਰਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾ ਕੇ ਉਸ ਦੇ ਭਰਾ ਜੱਗਾ ਵਿਚ ਮਾਰਿਆ ਅਤੇ ਮੌਕੇ ਤੋਂ ਉਹ ਭੱਜ ਗਏ। ਸੁੱਚਾ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਜੱਗਾ ਨੂੰ ਫਿਰੋਜ਼ਪੁਰ ਦੇ ਇਕ ਨਿੱਜੀ ਹਸਤਪਾਲ ਲੈ ਕੇ ਗਏ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੋਟਰਸਾਈਕਲ ਚਾਲਕ ਹਰਭਜਨ ਸਿੰਘ ਉਰਫ਼ ਭੱਜੂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਕਹਿਰ ਓ ਰੱਬਾ: ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾਈ ਕਾਰ, ਪਤੀ-ਪਤਨੀ ਦੀ ਮੌਤ
NEXT STORY