ਜਲੰਧਰ, (ਬੁਲੰਦ)- ਕਿਥੇ ਤਾਂ ਕੇਂਦਰ ਵਿਚ ਸਰਕਾਰ ਬਣਾਉਣ ਦੇ ਸੁਪਨੇ, ਕਿਥੇ ਪੰਜਾਬ ਵਿਚ ਰਾਜ ਕਰਨ ਦੇ ਖੁਆਬ, ਕਿਥੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਤ ਕਰਨ ਦੇ ਦਾਅਵੇ ਤੇ ਕਿਥੇ ਜਲੰਧਰ ਨਗਰ ਨਿਗਮ ਚੋਣਾਂ ਦਾ ਨਤੀਜਾ?
ਜਲੰਧਰ ਨਗਰ ਨਿਗਮ ਚੋਣਾਂ ਵਿਚ ਤਾਂ ਆਮ ਆਦਮੀ ਪਾਰਟੀ ਦੀ ਹਾਲਤ ਬਹੁਤ ਹੀ ਖਸਤਾ ਨਜ਼ਰ ਆਈ। ਪਾਰਟੀ ਆਗੂ ਪੂਰੀ ਤਰ੍ਹਾਂ ਫੋਕੇ ਨਿਕਲੇ। ਇੰਝ ਲੱਗਾ ਜਿਵੇਂ 'ਆਪ' ਨੈਸ਼ਨਲ ਪੱਧਰ ਦੀ ਪਾਰਟੀ ਨਾ ਹੋ ਕੇ ਇਕ ਲੋਕਲ ਲੈਵਲ ਦੀ ਪਾਰਟੀ ਹੋਵੇ। ਆਪਣਾ ਮੇਅਰ ਬਣਾਉਣ ਦੇ ਦਾਅਵੇ ਕਰਨ ਵਾਲੀ 'ਆਪ' ਦੇ ਨਿਗਮ ਚੋਣਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਪਾਰਟੀ ਹਾਰੀ ਹੀ ਨਹੀਂ ਸਗੋਂ ਬੁਰੀ ਤਰ੍ਹਾਂ ਹਾਰੀ ਹੈ। ਜ਼ਿਆਦਾਤਰ ਵਾਰਡਾਂ ਵਿਚ ਤਾਂ ਉਮੀਦਵਾਰਾਂ ਦੀਆਂ ਜ਼ਮਾਨਤਾਂ ਤਕ ਜ਼ਬਤ ਹੋ ਗਈਆਂ। 42 ਵਾਰਡਾਂ ਵਿਚ ਨਿਗਮ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਦਾ ਸਿਰਫ ਇਕ ਉਮੀਦਵਾਰ ਵਾਰਡ ਨੰਬਰ 59 ਤੋਂ ਹਜ਼ਾਰ ਵੋਟਾਂ ਨੂੰ ਪਾਰ ਕਰ ਸਕਿਆ ਤੇ ਸਿਰਫ ਦੋ ਉਮੀਦਵਾਰ ਵਾਰਡ ਨੰਬਰ 44 ਤੇ 64 ਤੋਂ 500 ਵੋਟਾਂ ਦੇ ਅੰਕੜੇ ਨੂੰ ਪਾਰ ਕਰ ਸਕੇ ਤੇ ਬਾਕੀ ਸਾਰੇ 500 ਦੇ ਅੰਕੜੇ ਤਕ ਵੀ ਨਹੀਂ ਪਹੁੰਚ ਸਕੇ।
ਵਾਰਡ ਨੰ. -----ਵੋਟਾਂ
ਵਾਰਡ ਨੰਬਰ 2 --201
ਵਾਰਡ ਨੰਬਰ 71 -38
ਵਾਰਡ ਨੰਬਰ 81 -49
ਵਾਰਡ ਨੰਬਰ 12 -34
ਵਾਰਡ ਨੰਬਰ 15 -161
ਵਾਰਡ ਨੰਬਰ 17 -159
ਵਾਰਡ ਨੰਬਰ 18 -168
ਵਾਰਡ ਨੰਬਰ 20 -28
ਵਾਰਡ ਨੰਬਰ 21 -129
ਵਾਰਡ ਨੰਬਰ 22 -251
ਵਾਰਡ ਨੰਬਰ 24 -497
ਵਾਰਡ ਨੰਬਰ 26 -83
ਵਾਰਡ ਨੰਬਰ 29 -110
ਵਾਰਡ ਨੰਬਰ 32 -58
ਵਾਰਡ ਨੰਬਰ 34 -268
ਵਾਰਡ ਨੰਬਰ 35 -139
ਵਾਰਡ ਨੰਬਰ 36 -423
ਵਾਰਡ ਨੰਬਰ 38 -95
ਵਾਰਡ ਨੰਬਰ 41 -933
ਵਾਰਡ ਨੰਬਰ 44 -55
ਵਾਰਡ ਨੰਬਰ 47 -55
ਵਾਰਡ ਨੰ. ----ਵੋਟਾਂ
ਵਾਰਡ ਨੰਬਰ 48- 40
ਵਾਰਡ ਨੰਬਰ 52- 41
ਵਾਰਡ ਨੰਬਰ 56- 376
ਵਾਰਡ ਨੰਬਰ 59- 1178
ਵਾਰਡ ਨੰਬਰ 60- 187
ਵਾਰਡ ਨੰਬਰ 61- 68
ਵਾਰਡ ਨੰਬਰ 62- 200
ਵਾਰਡ ਨੰਬਰ 64- 628
ਵਾਰਡ ਨੰਬਰ 65- 150
ਵਾਰਡ ਨੰਬਰ 66- 62
ਵਾਰਡ ਨੰਬਰ 67- 128
ਵਾਰਡ ਨੰਬਰ 69- 294
ਵਾਰਡ ਨੰਬਰ 70- 77
ਵਾਰਡ ਨੰਬਰ 71- 245
ਵਾਰਡ ਨੰਬਰ 73- 287
ਵਾਰਡ ਨੰਬਰ 74- 124
ਵਾਰਡ ਨੰਬਰ 75- 332
ਵਾਰਡ ਨੰਬਰ 76- 210
ਵਾਰਡ ਨੰਬਰ 78- 26
ਵਾਰਡ ਨੰਬਰ 80- 134
ਕੇਂਦਰ ਨੇ ਇਕ ਰਾਸ਼ਟਰੀ ਸ਼ਖਸੀਅਤ ਦੀ ਵਿਰਾਸਤ ਖਤਮ ਹੋਣ ਤੋਂ ਬਚਾਈ : ਸਿਰਸਾ
NEXT STORY