ਹੁਸ਼ਿਆਰਪੁਰ : ਪੰਜਾਬ 'ਚ ਡਾਵਾਂ-ਡੋਲ ਹੋ ਰਹੀ ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਪਹਿਲਕਦਮੀ ਕਰਦਿਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ (2019) ਲਈ 13 'ਚੋਂ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਸਾਧੂ ਸਿੰਘ, ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
ਕੌਣ ਹਨ ਡਾ. ਰਵਜੋਤ ਸਿੰਘ
ਡਾ. ਰਵਜੋਤ ਸਿੰਘ ਹੁਸ਼ਿਆਰਪੁਰ ਤਹਿਸੀਲ ਦੇ ਪਿੰਡ ਸੁਸਾਂ ਦੇ ਵਸਨੀਕ ਹਨ। ਡਾ. ਰਵਜੋਤ ਪੇਸ਼ੇ ਵਜੋਂ ਡਾਕਟਰ ਹਨ, ਜਿਨ੍ਹਾਂ ਦਾ ਇਲਾਕੇ 'ਚ ਚੰਗਾ ਨਾਂ ਹੈ ਅਤੇ ਰਵਜੋਤ ਹਸਪਤਾਲ ਵੀ ਚਲਾਉਂਦੇ ਹਨ। ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਛੋਟੇ ਭਰਾ ਹਨ ਜੋ ਡਾ. ਰਵਜੋਤ ਨਾਲ ਹੀ ਹਸਪਤਾਲ ਨੂੰ ਸਾਂਭਦੇ ਹਨ। ਡਾ. ਰਵਜੋਤ ਦੀ ਵਿਆਹੁਤਾ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਤਲਾਕਸ਼ੁਦਾ ਹਨ ਅਤੇ ਨੌਜਵਾਨ ਚਿਹਰੇ ਵਜੋਂ ਵੀ ਖਾਸ ਜਾਣੇ ਜਾਂਦੇ ਹਨ। 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਡਾ. ਰਵਜੋਤ ਦੀ ਨੇੜ੍ਹਤਾ ਦੱਸੀ ਜਾ ਰਹੀ ਹੈ। ਰਵਜੋਤ 2017 'ਚ ਹਲਕਾ ਸ਼ਾਮ ਚੁਰਾਸੀ ਤੋਂ 'ਆਪ' ਲਈ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ ਪਰ ਇਸ ਚੋਣ 'ਚ ਉਨ੍ਹਾਂ ਦੀ ਹਾਰ ਹੋਈ ਸੀ। 2017 ਚੋਣਾਂ 'ਚ ਉਹ 42,797 ਚੋਣਾਂ ਹਾਸਿਲ ਕਰਕੇ ਦੂਜੇ ਸਥਾਨ 'ਤੇ ਰਹੇ ਸਨ ਜਦਕਿ ਪਹਿਲੇ 'ਤੇ ਕਾਂਗਰਸ ਤੇ ਤੀਜੇ ਤੇ ਅਕਾਲੀ ਦਲ ਰਹੀ।
ਹੁਸ਼ਿਆਰਪੁਰ ਹਲਕੇ ਦੇ ਇਤਿਹਾਸ 'ਤੇ ਇਕ ਨਜ਼ਰ
ਸਿਆਸੀ ਮਾਹਿਰਾਂ ਮੁਤਾਬਾਕ ਹੁਸ਼ਿਆਰਪੁਰ ਸੀਟ 'ਤੇ ਜ਼ਿਆਦਾਤਰ ਕਾਂਗਰਸ ਦਾ ਦਬਦਬਾ ਰਿਹਾ ਹੈ। 19 ਵਾਰ ਹੋਈਆਂ ਚੋਣਾਂ 'ਚ 13 ਵਾਰ ਕਾਂਗਰਸ, 3 ਵਾਰ ਭਾਜਪਾ, 1 ਵਾਰ ਭਾਰਤੀ ਜਨ ਸੰਘ, 1 ਵਾਰ ਬਸਪਾ, 1 ਵਾਰ ਭਾਰਤੀ ਲੋਕ ਦਲ ਆਪਣੀ ਜਿੱਤ ਦਾ ਝੰਡਾ ਗੱਡ ਚੁੱਕਾ ਹੈ। ਬੇਸ਼ੱਕ ਹੁਣ ਤਕ ਕਾਂਗਰਸ ਸਭ ਤੋਂ ਵੱਧ ਵਾਰ ਜਿੱਤ ਚੁੱਕੀ ਹੈ ਪਰ ਜੇ ਪਿਛਲੇ 30 ਸਾਲਾਂ ਦੀ ਗੱਲ ਕਰੀਏ ਤਾਂ ਇਸ ਸੀਟ 'ਤੇ ਦੋ ਪਾਰਟੀਆਂ ਤੋਂ ਇਲਾਵਾ ਕੋਈ ਹੋਰ ਪਾਰਟੀ ਕਾਬਜ਼ ਨਹੀਂ ਰਹੀ। ਇਸ ਸੀਟ 'ਤੇ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ਵਿਚਾਲੇ ਹੀ ਦੇਖਣ ਨੂੰ ਮਿਲਿਆ ਹੈ। ਉਥੇ ਹੀ 'ਆਪ' ਦੇ ਡਾ. ਰਵਜੋਤ ਸਿੰਘ ਲਈ ਜੰਗ ਲੜਨੀ ਆਸਾਨ ਨਹੀਂ ਹੋਵੇਗੀ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਡਾ. ਰਵਜੋਤ ਦੂਸਰੇ ਨੰਬਰ 'ਤੇ ਰਹੇ ਸਨ, ਜਿਨ੍ਹਾਂ ਦੀ ਟੱਕਰ ਕਾਂਗਰਸ ਦੇ ਪਵਨ ਆਦੀਆ ਨਾਲ ਸੀ। ਹੁਣ ਦੇਖਣਾ ਹੋਵੇਗਾ ਕਿ ਡਾ. ਰਵਜੋਤ ਦਾ ਮੁਕਾਬਲਾ ਕਿਹੜੇ ਲੀਡਰਾਂ ਨਾਲ ਹੁੰਦਾ ਹੈ ਕਿਉਂਕਿ ਅਜੇ ਤਕ 'ਆਪ' ਤੋਂ ਇਲਾਵਾ ਕਿਸੇ ਹੋਰ ਪਾਰਟੀ ਨੇ ਆਪਣੇ ਪਿਆਦੇ ਸ਼ੋਅ ਨਹੀਂ ਕੀਤੇ।
ਸਿੱਧੂ ਦੇ ਬਾਦਲ ਪਰਿਵਾਰ 'ਤੇ ਵੱਡੇ ਹਮਲੇ, ਇਕ-ਇਕ ਕਰਕੇ ਲਿਆ ਲਪੇਟੇ 'ਚ (ਵੀਡੀਓ)
NEXT STORY