ਚੰਡੀਗੜ੍ਹ : ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਕ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਭ੍ਰਿਸ਼ਟ ਮਾਡਲ ’ਤੇ ਚੱਲ ਰਹੀ ਕਰਾਰ ਦਿੰਦਿਆਂ ਕਿਹਾ ਕਿ 'ਆਪ' ਨੇ ਭ੍ਰਿਸ਼ਟਾਚਾਰ ਵਿਚ ਕਾਂਗਰਸ ਦਾ ਰਿਕਾਰਡ ਤੋੜ ਦਿੱਤਾ ਹੈ।
ਅਨੁਰਾਗ ਠਾਕੁਰ ਨੇ ਕਿਹਾ, "ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਚ ਡੁੱਬੀ ਹੋਈ ਹੈ। ਜੋ ਕੰਮ ਕਾਂਗਰਸ ਨੂੰ ਕਰਨ ਵਿਚ ਕਈ ਸਾਲ ਲੱਗ ਗਏ, 'ਆਪ' ਨੇ ਉਹ ਸਿਰਫ 6 ਸਾਲਾਂ ਵਿਚ ਹੀ ਕਰ ਦਿੱਤੇ ਹਨ। ਕਾਂਗਰਸ ਨੂੰ ਭ੍ਰਿਸ਼ਟਾਚਾਰ ਦੀ ਮਾਂ ਕਿਹਾ ਜਾਂਦਾ ਹੈ ਪਰ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੇ ਉਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪੰਜਾਬ ਦੀ ਸਰਕਾਰ ਵੀ ਦਿੱਲੀ ਵਰਗੀਆਂ ਭ੍ਰਿਸ਼ਟ ਨੀਤੀਆਂ ਲਿਆ ਰਹੀ ਸੀ ਪਰ ਹੁਣ ਇਨ੍ਹਾਂ ਦੇ ਹੱਥ-ਪੈਰ ਫੁੱਲ ਰਹੇ ਹਨ। ਇੰਨੀ ਚੰਗੀ ਨੀਤੀ ਸੀ ਤਾਂ ਹੱਥ-ਪੈਰ ਕਿਉਂ ਫੁੱਲ ਰਹੇ ਹਨ?
ਇਹ ਵੀ ਪੜ੍ਹੋ : ਭਾਰਤ-ਮਾਲਦੀਵ ਦੇ ਸਬੰਧ ਸਮੇਂ ਦੀ ਕਸੌਟੀ 'ਤੇ ਖਰੇ ਉਤਰੇ ਹਨ : ਰਾਜਨਾਥ ਸਿੰਘ
ਪੰਜਾਬ ਸਰਕਾਰ 'ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। 3-3 ਮੰਤਰੀਆਂ ਤੇ ਅੱਧੀ ਦਰਜਨ ਵਿਧਾਇਕਾਂ ਦੇ ਕਾਰਨਾਮੇ ਪੂਰੇ ਪੰਜਾਬ ’ਚ ਪ੍ਰਚੱਲਿਤ ਹਨ। ਆਮ ਆਦਮੀ ਪਾਰਟੀ ਜਲੰਧਰ ਦੇ ‘ਤਿੰਨ ਵਿਧਾਇਕਾਂ’ ਦੇ ਮਸ਼ਹੂਰ ‘ਕਮਿਸ਼ਨ’ ਮਾਡਲ ਤੋਂ ਪੰਜਾਬ ਪ੍ਰੇਸ਼ਾਨ ਹੈ। ਨਸ਼ਿਆਂ ਅਤੇ ਅੱਤਵਾਦ 'ਤੇ ਠਾਕੁਰ ਨੇ ਕਿਹਾ ਕਿ ਅੱਜ ਜਨਤਾ ਪੁੱਛ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਿਆਂ ਦਾ ਕਾਰੋਬਾਰ ਕਿਵੇਂ ਵਧਾ ਦਿੱਤਾ। ਅੱਜ ਇਕ ਵਾਰ ਫਿਰ ਸੂਬੇ ਵਿਚ ਦਹਿਸ਼ਤਗਰਦੀ ਵਧਣ ਦੀ ਚਰਚਾ ਹੈ। ਅੱਜ ਜਨਤਾ ਪੁੱਛ ਰਹੀ ਹੈ ਕਿ ਔਰਤਾਂ ਦੇ ਖਾਤਿਆਂ ਵਿੱਚ 1000 ਰੁਪਏ ਕਿਉਂ ਨਹੀਂ ਆਏ?
ਇਹ ਵੀ ਪੜ੍ਹੋ : Go First ਨੂੰ DGCA ਦਾ ਨੋਟਿਸ, ਪੁੱਛਿਆ- 3 ਤੇ 4 ਮਈ ਨੂੰ ਕਿਉਂ ਰੱਦ ਕੀਤੀਆਂ ਗਈਆਂ ਉਡਾਣਾਂ?
ਦਿੱਲੀ ਦੇ ਸ਼ਰਾਬ ਘਪਲੇ ਦਾ ਜ਼ਿਕਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ, "ਇਨ੍ਹਾਂ ਨੇ ਸ਼ਰਾਬ ਘਪਲਾ ਕਰਕੇ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ। ਦਿੱਲੀ ਦੇ ਖਜ਼ਾਨੇ ਨੂੰ ਠੇਸ ਪਹੁੰਚਾਈ। ਸ਼ਰਾਬ ਕਾਰੋਬਾਰੀਆਂ ਨਾਲ ਮਿਲੀਭੁਗਤ ਕਰਕੇ ਕਰੋੜਾਂ ਰੁਪਏ ਲੁੱਟੇ। ਯੋਜਨਾਬੱਧ ਤਰੀਕੇ ਨਾਲ ਲੁੱਟ ਮਚਾਉਣ ਵਾਲਾ ਮੁੱਖ ਮੁਲਜ਼ਮ ਅੱਜ ਜੇਲ੍ਹ ਵਿਚ ਹੈ ਪਰ ਕਿੰਗਪਿੰਨ ਤੇ ਉਸ ਦੇ ਸਾਥੀ ਅਜੇ ਵੀ ਬਾਹਰ ਹਨ। ਜਾਂਚ ਏਜੰਸੀਆਂ ਜਾਂਚ ਕਰਕੇ ਸਾਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੀਆਂ।
ਇਹ ਵੀ ਪੜ੍ਹੋ : ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਠੱਗੀ, ETPB ਅਧਿਕਾਰੀਆਂ ਨੇ ਕਰੰਸੀ ਐਕਸਚੇਂਜ 'ਚ ਕੀਤਾ ਘਪਲਾ
ਠਾਕੁਰ ਨੇ ਅੱਗੇ ਕਿਹਾ, "ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੋਂ ਕਿਸੇ ਕਾਰਵਾਈ ਦੀ ਆਸ ਰੱਖਣਾ ਬੇਈਮਾਨੀ ਹੈ। ਉਨ੍ਹਾਂ ਦੇ ਸਿਹਤ ਮੰਤਰੀ ਨੂੰ ਸਿਰਫ਼ 2 ਮਹੀਨਿਆਂ ਵਿਚ ਅਸਤੀਫ਼ਾ ਦੇਣਾ ਪਿਆ ਹੈ। ਇਨ੍ਹਾਂ ਦੇ ਵਿਧਾਇਕਾਂ ਅਜਿਹੇ ਹਾਲਾਤ ਪੈਦਾ ਕਰਦੇ ਹਨ ਕਿ ਲੋਕ ਉਨ੍ਹਾਂ ਕੋਲ ਆਉਣ ਤੇ ਫਿਰ ਪੈਸੇ ਦੀ ਉਗਰਾਹੀ ਹੋਵੇ। ਇਹ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਨਵਾਂ ਤੇ ਗਲਤ ਰੁਝਾਨ ਹੈ। ਜਲੰਧਰ ਦੇ ਸਮਾਰਟ ਸਿਟੀ ਪ੍ਰਾਜੈਕਟ ਵਿਚ ਕਰੋੜਾਂ ਦੇ ਗਬਨ ਦਾ ਇਲਜ਼ਾਮ ਲੱਗਾ ਹੈ। ਆਦਮਪੁਰ ਦਾ ਫਲਾਈਓਵਰ ਉੱਥੇ ਹੀ ਰੁਕਿਆ ਪਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੁਬਈ ਤੋਂ ਆਈ ਮੰਦਭਾਗੀ ਖ਼ਬਰ : ਰੂਹ ਕੰਬਾਊ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ
NEXT STORY