ਚੰਡੀਗੜ੍ਹ (ਸੁਸ਼ੀਲ) : ਡੀ. ਐੱਸ. ਪੀ. ਸਾਊਥ ਜਸਵਿੰਦਰ ਸਿੰਘ ਨੇ ਕ੍ਰਾਈਮ ਮੀਟਿੰਗ 'ਚ ਨਹੀਂ ਪਹੁੰਚਣ ’ਤੇ ਬੁੜੈਲ ਚੌਂਕੀ ਇੰਚਾਰਜ ਸਣੇ ਪੁਲਸ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਲਗਾ ਦਿੱਤੀ। ਡੀ. ਐੱਸ. ਪੀ. ਦੇ ਹੁਕਮਾਂ ’ਤੇ ਬੁੜੈਲ ਚੌਂਕੀ ਇੰਚਾਰਜ ਸਮੇਤ ਪੁਲਸ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਦੀ ਡੀ. ਆਰ. ਦਰਜ ਕੀਤੀ ਗਈ। ਇਹ ਦੇਖ ਕੇ ਪੁਲਸ ਮੁਲਾਜ਼ਮ ਹੈਰਾਨ ਰਹਿ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰੇ ਸੜਕ ਹਾਦਸੇ 'ਚ ਮਾਰੇ ਗਏ ਸਬ ਇੰਸਪੈਕਟਰ ਵਿਜੇ ਦੇ ਭੋਗ ’ਤੇ ਗਏ ਸਨ। ਮ੍ਰਿਤਕ ਵਿਜੇ ਬੁੜੈਲ ਚੌਂਕੀ 'ਤੇ ਤਾਇਨਾਤ ਸੀ।
ਸਾਰੇ ਪੁਲਸ ਮੁਲਾਜ਼ਮਾਂ ਨੇ ਸਬ ਇੰਸਪੈਕਟਰ ਦੇ ਘਰ ਜਾਣ ਦੀ ਗੱਲ ਕਹਿ ਕੇ ਵਾਪਸੀ ਕਰਵਾਈ। ਇਸ ਨੂੰ ਲੈ ਕੇ ਪੁਲਸ ਮੁਲਾਜ਼ਮਾਂ 'ਚ ਭਾਰੀ ਰੋਸ ਹੈ। ਬੁੜੈਲ ਚੌਂਕੀ 'ਤੇ ਤਾਇਨਾਤ ਸਬ ਇੰਸਪੈਕਟਰ ਵਿਜੇ ਕੁਮਾਰ ਬਾਈਕ 'ਤੇ ਕਾਂਸਟੇਬਲ ਸਚਿਨ ਨਾਲ ਗਸ਼ਤ ਕਰ ਰਹੇ ਸਨ। ਕਾਂਸਟੇਬਲ ਬਾਈਕ ਚਲਾ ਰਿਹਾ ਸੀ ਅਤੇ ਸਬ-ਇੰਸਪੈਕਟਰ ਪਿੱਛੇ ਬੈਠਾ ਸੀ। ਸ਼ੁੱਕਰਵਾਰ ਨੂੰ ਬੁੜੈਲ ਮਸਜਿਦ ਕੋਲ ਕਾਰ ਚਾਲਕ ਨੇ ਦਰਵਾਜ਼ਾ ਖੋਲ੍ਹ ਦਿੱਤਾ। ਬਾਈਕ ਦਰਵਾਜ਼ੇ ਨਾਲ ਟਕਰਾ ਗਈ ਅਤੇ ਦੋਵੇਂ ਜ਼ਖਮੀ ਹੋ ਗਏ। ਸਬ-ਇੰਸਪੈਕਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪੁਲਸ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਸਬ ਇੰਸਪੈਕਟਰ ਵਿਜੇ ਕੁਮਾਰ ਦੀ ਮੌਤ ਹੋ ਗਈ। ਵਿਜੇ ਕੁਮਾਰ ਮੂਲ ਰੂਪ ਤੋਂ ਰੋਹਤਕ ਦਾ ਰਹਿਣ ਵਾਲਾ ਸੀ।
ਚੋਰਾਂ ਨੇ ਮੋਬਾਈਲ ਸਟੋਰ ਨੂੰ ਬਣਾਇਆ ਨਿਸ਼ਾਨਾ, 10 ਲੱਖ ਦੇ ਮੋਬਾਈਲ, LED ਤੇ 70 ਹਜ਼ਾਰ ਦੀ ਨਕਦੀ ਚੋਰੀ
NEXT STORY