ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਨੈਸ਼ਨਲ ਹਾਈਵੇ ’ਤੇ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਬੀਤੀ ਦੇਰ ਰਾਤ ਮੁੰਬਈ ਤੋਂ ਸਬਜ਼ੀ ਲੈ ਕੇ ਜਲੰਧਰ ਜਾ ਰਹੇ ਟਰੱਕ ਦਾ ਸੰਤੁਲਨ ਵਿਗੜਨ ਕਾਰਣ ਬੇਕਾਬੂ ਹੋ ਕੇ ਖੱਡ ਵਿਚ ਜਾ ਡਿੱਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਦੋ ਦਰੱਖਤਾਂ ਨੂੰ ਚੀਰਦਾ ਹੋਇਆ ਟਰੱਕ ਡੂੰਘੀ ਖੱਡ ਵਿਚ ਜਾ ਪਲਟਿਆ ਜਿਸ ਕਾਰਨ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸਦੇ ਨਾਲ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਡਰਾਈਵਰ ਭੈਣੀ ਸਾਹਿਬ ਦਾ ਰਹਿਣ ਵਾਲਾ ਸੀ।
ਉਧਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਬੇਕਾਬੂ ਹੋਇਆ ਟਰੱਕ ਖੱਡ ਵਿਚ ਪਲਟਿਆ ਹੈ ਜਿਸ ਵਿਚ ਇਕ ਦੀ ਮੌਤ ਹੋਈ ਹੈ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਵੇਂ ਵਾਪਰਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾਇਆ ਹੈ।
ਖਡੂਰ ਸਾਹਿਬ ਤੋਂ 'ਆਪ' ਨੇ ਖੇਡਿਆ ਮੰਤਰੀ ਭੁੱਲਰ 'ਤੇ ਦਾਅ, ਪੱਟੀ ਹਲਕੇ ਤੋਂ ਪਹਿਲੀ ਵਾਰ ਬਣੇ ਸੀ ਵਿਧਾਇਕ
NEXT STORY