ਤਪਾ ਮੰਡੀ(ਢੀਂਗਰਾ, ਸ਼ਾਮ, ਗਰਗ)- ਤਪਾ ਮੰਡੀ ਪ੍ਰਤੀਨਿਧੀ ਰਮੇਸ਼ ਕੁਮਾਰ ਮੇਸ਼ੀ ਇਕ ਸੜਕ ਹਾਦਸੇ ਵਿਚ ਜ਼ਖਮੀ ਹੋ ਗਏ ਜਦੋਂਕਿ ਉਨ੍ਹਾਂ ਨਾਲ ਸਫਰ ਕਰ ਰਹੇ ਉਨ੍ਹਾਂ ਦੇ ਪਿਤਾ ਰਾਮ ਰਤਨ (ਬਿਜਲੀ ਠੇਕੇਦਾਰ) ਦੀ ਇਸ ਹਾਦਸੇ 'ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਮੇਸ਼ ਮੇਸ਼ੀ ਪਿਤਾ, ਪਤਨੀ ਅਤੇ ਬੱਚਿਆਂ ਸਣੇ ਮਾਤਾ ਚਿੰਤਾਪੂਰਨੀ ਵਿਖੇ ਲੰਗਰ ਲਾਉਣ ਲਈ ਜਾ ਰਹੇ ਸਨ। ਜਦੋਂ ਉਹ ਰਾਏਕੋਟ ਦੇ ਕੋਲ ਜਲਾਲਦੀਵਾਲ ਕੋਲ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੀ ਇਕ ਟਰੈਕਟਰ ਟਰਾਲੀ ਨਾਲ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ, ਜਿਸ ਵਿਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਜਦੋਂਕਿ ਰਮੇਸ਼ ਮੇਸ਼ੀ ਦੇ ਸਿਰ 'ਤੇ ਸੱਟਾਂ ਲੱਗੀਆਂ। ਰਮੇਸ਼ ਮੇਸ਼ੀ ਦੀ ਪਤਨੀ ਅਤੇ ਬੱਚੇ ਇਸ ਹਾਦਸੇ ਵਿਚ ਵਾਲ-ਵਾਲ ਬੱਚ ਗਏ। ਰਮੇਸ਼ ਮੇਸ਼ੀ ਨੂੰ ਰਾਏਕੋਟ ਦੇ ਸਿਵਲ ਹਸਪਤਾਲ ਵਿਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਜਦੋਂਕਿ ਉਨ੍ਹਾਂ ਦੇ ਪਿਤਾ ਦੀ ਲਾਸ਼ ਦਾ ਪੋਸਟਮਾਰਟਮ ਰਾਏਕੋਟ ਦੇ ਸਿਵਲ ਹਸਪਤਾਲ ਵਿਖੇ ਹੀ ਕੀਤਾ ਗਿਆ। ਇਸ ਖ਼ਬਰ ਦਾ ਪਤਾ ਲਗਦੇ ਹੀ ਉਨ੍ਹਾਂ ਦੇ ਘਰ ਲੋਕਾਂ ਦਾ ਹਜ਼ੂਮ ਇੱਕਠਾ ਹੋ ਗਿਆ ਅਤੇ ਖਬਰ ਲਿਖੇ ਜਾਣ ਤੱਕ ਉਨ੍ਹਾਂ ਦੇ ਪਿਤਾ ਦੀ ਲਾਸ਼ ਘਰ ਨਹੀਂ ਸੀ ਪੁੱਜੀ ।
ਖਾਲਿਸਤਾਨ ਦੇ ਨਾਅਰਿਆਂ ਨਾਲ ਖਾਲਸਾ ਦੀਆਂ ਅਸਥੀਆਂ ਸ੍ਰੀ ਕੇਸਗੜ੍ਹ ਸਾਹਿਬ ਰਵਾਨਾ
NEXT STORY