ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਰਾਤ ਸਮਰਾਲਾ ਰੋਡ ’ਤੇ ਸ਼ਿਵਾ ਪੈਲੇਸ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ 2 ਮੋਟਰਸਾਈਕਲ ਸਵਾਰ ਗੋਬਿੰਦਾ ਕੁਮਾਰ (29) ਅਤੇ ਮਿਥਨ ਕੁਮਾਰ (32) ਵਾਸੀ ਗੁਰੋ ਕਾਲੋਨੀ ਮਾਛੀਵਾੜਾ ਦੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਰਾਮ ਭਰੋਸੇ ਸਾਹਨੀ ਨਾਂ ਦਾ ਵਿਅਕਤੀ ਜਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੋਬਿੰਦਾ ਕੁਮਾਰ ਅਤੇ ਮਿਥਨ ਕੁਮਾਰ ਗੜ੍ਹੀ ਪੁਲ ਨੇੜੇ ਸਥਿਤ ਕੋਲਡ ਸਟੋਰ 'ਚ ਕੰਮ ਕਰਕੇ ਰਾਤ ਕਰੀਬ 9.30 ਵਜੇ ਆਪਣੇ ਘਰ ਪਰਤ ਰਹੇ ਸਨ।

ਇਸ ਦੌਰਾਨ ਸ਼ਿਵਾ ਪੈਲੇਸ ਨੇੜੇ ਮਾਛੀਵਾੜਾ ਵਲੋਂ ਆ ਰਹੀ ਇੱਕ ਕਾਰ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਦੋਵੇਂ ਮੋਟਰਸਾਈਕਲ ਸਵਾਰ ਸੜਕ ’ਤੇ ਜਾ ਡਿੱਗੇ, ਜਦਕਿ ਨੇੜੇ ਇੱਕ ਪੈਦਲ ਤੁਰਿਆ ਆ ਰਿਹਾ ਵਿਅਕਤੀ ਭਰੋਸੇ ਸਾਹਨੀ ਵੀ ਇਸ ਹਾਦਸੇ ਦੀ ਲਪੇਟ 'ਚ ਆ ਗਿਆ, ਜੋ ਕਿ ਜਖ਼ਮੀ ਹੋ ਗਿਆ। ਗੋਬਿੰਦਾ ਕੁਮਾਰ ਤੇ ਮਿਥਨ ਕੁਮਾਰ ਦੋਹਾਂ ਦੀ ਹਾਦਸੇ 'ਚ ਮੌਤ ਹੋ ਗਈ, ਜਦੋਂ ਕਿ ਤੀਜਾ ਵਿਅਕਤੀ ਰਾਮ ਭਰੋਸੇ ਸਾਹਨੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ ਹਾਦਸਾ ਕਰਨ ਵਾਲੀ ਕਾਰ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਇਸ ਦੇ ਚਾਲਕ ਸਤੀਸ਼ ਕੁਮਾਰ ਵਾਸੀ ਊਨਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਤੀਸ਼ ਕੁਮਾਰ ਵੀ ਇਸ ਹਾਦਸੇ 'ਚ ਜਖ਼ਮੀ ਹੋ ਗਿਆ ਹੈ, ਜਿਸ ਨੂੰ ਮੁੱਢਲੀ ਸਹਾਇਤਾ ਉਪਰੰਤ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਸ ਅਨੁਸਾਰ ਦੋਵੇਂ ਮ੍ਰਿਤਕ ਵਿਅਕਤੀ ਗੋਬਿੰਦਾ ਕੁਮਾਰ ਤੇ ਮਿਥਨ ਕੁਮਾਰ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਹਾਦਸੇ 'ਚ ਮਾਰੇ ਗਏ ਦੋਵੇਂ ਨੌਜਵਾਨ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਮ੍ਰਿਤਕ ਗੋਬਿੰਦਾ ਕੁਮਾਰ ਆਪਣੇ ਪਿੱਛੇ ਪਤਨੀ ਤੋਂ ਇਲਾਵਾ 3 ਬੱਚੇ ਅਤੇ ਮਿਥਨ ਕੁਮਾਰ ਪਤਨੀ ਤੋਂ ਇਲਾਵਾ 2 ਬੱਚੇ ਛੱਡ ਗਿਆ ਹੈ।
ਪੰਜਾਬ ਦਾ ਹਾਈਵੇਅ ਪੂਰੀ ਤਰ੍ਹਾਂ ਜਾਮ, ਇਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
NEXT STORY