ਬਠਿੰਡਾ (ਸੁਖਵਿੰਦਰ) : ਬਠਿੰਡਾ-ਡੱਬਵਾਲੀ ਸੜਕ 'ਤੇ ਮਛਾਣਾ ਪਿੰਡ ਨੇੜੇ ਓਵਰਬ੍ਰਿਜ 'ਤੇ ਇੱਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਚਾਰ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਇੱਕ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਸੰਗਤ ਸਹਾਰਾ ਸੁਸਾਇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਏਮਜ਼ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਦੂਸਰਿਆਂ ਦਾ ਇਲਾਜ ਚੱਲ ਰਿਹਾ ਹੈ।
ਮ੍ਰਿਤਕ ਦੀ ਪਛਾਣ ਮੰਗਾ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਸਿਵੀਆਂ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀਆਂ ਦੀ ਪਛਾਣ ਡੱਬਵਾਲੀ ਵਾਸੀ ਸੁਖਵਿੰਦਰ ਸਿੰਘ, ਡੱਬਵਾਲੀ ਵਾਸੀ ਰਾਮਪਾਲ ਸਿੰਘ ਅਤੇ ਸਿਵੀਆਂ ਵਾਸੀ ਅਮਰਨਾਥ ਸਿੰਘ ਵਜੋਂ ਹੋਈ ਹੈ। ਸੰਗਤ ਪੁਲਸ ਨੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਨੂੰ ਲੁੱਟਣ ਵਾਲੇ CM ਮਾਨ ਨੂੰ ਸਾਥੀਆਂ ਸਣੇ ਕਟਹਿਰੇ 'ਚ ਕਰਾਂਗੇ ਖੜ੍ਹਾ, ਬਾਜਵਾ ਦਾ 'ਆਪ' 'ਤੇ ਤਿੱਖਾ ਹਮਲਾ
NEXT STORY