ਬਰੇਟਾ (ਸਿੰਗਲਾ) : ਰੇਲਵੇ ਫਾਟਕ ਤੋਂ ਟੈਕਨੀਕਲ ਕਾਲਜ ਹੁੰਦੇ ਹੋਏ ਨੈਸ਼ਨਲ ਹਾਈਵੇ ਨੂੰ ਮਿਲਾਉਂਦੀ ਸੜਕ ਦੇ ਨਵੀਨੀਕਰਨ ਵਾਲੀ ਸੜਕ ’ਤੇ ਪੱਥਰ ਦਾ ਭਰਿਆ ਟਰਾਲਾ ਪਲਟਣ ਕਾਰਨ ਡਰਾਈਵਰ ਜ਼ਖਮੀ ਹੋ ਗਿਆ ਅਤੇ ਸਾਰਾ ਪੱਥਰ ਖਿੱਲਰ ਗਿਆ।
ਡਰਾਈਵਰ ਗੁਰਤੇਜ ਸਿੰਘ ਨੇ ਦੱਸਿਆ ਕਿ ਸੀਵਰੇਜ ਦੇ ਪਾਣੀ ਨਾਲ ਸੜਕ ਖ਼ਰਾਬ ਸੀ ਪਰ ਉਸ ਉੱਪਰ ਪੱਥਰ ਪਾ ਕੇ ਢੱਕੀ ਹੋਈ ਸੀ, ਜਿਸ ਸਦਕਾ ਇਹ ਹਾਦਸਾ ਵਾਪਰਿਆ। ਉਸ ਨੇ ਮੰਗ ਕੀਤੀ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਮੁਆਵਜ਼ਾ ਸਹਾਇਤਾ ਦਿੱਤੀ ਜਾਵੇ ਤਾਂ ਕੀ ਉਸ ਨੂੰ ਰਾਹਤ ਮਿਲ ਸਕੇ।
ਆਦਮਪੁਰ ਏਅਰਪੋਰਟ 'ਤੇ ਵਧਾਈ ਗਈ ਸੁਰੱਖਿਆ
NEXT STORY