ਵੈੱਬ ਡੈਸਕ- 17 ਅਕਤੂਬਰ ਦੀ ਸ਼ਾਮ ਨੂੰ ਸੂਰਜ ਕੰਨਿਆ ਰਾਸ਼ੀ 'ਚੋਂ ਨਿਕਲ ਕੇ ਤੁਲਾ ਰਾਸ਼ੀ ਵਿੱਚ ਪ੍ਰਵੇਸ਼ ਕਰ ਚੁੱਕੇ ਹਨ। ਜੋਤਿਸ਼ ਸ਼ਾਸਤਰ ਮੁਤਾਬਕ ਤੁਲਾ ਸੂਰਜ ਦੀ ਨੀਚ ਰਾਸ਼ੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ, ਨੀਚ ਰਾਸ਼ੀ ਵਿੱਚ ਬਿਰਾਜਮਾਨ ਸੂਰਜ 'ਤੇ ਕਰਕ ਰਾਸ਼ੀ ਵਿੱਚ ਬੈਠੇ ਮੰਗਲ ਵੀ ਚੌਥੀ ਦ੍ਰਿਸ਼ਟੀ ਵੀ ਪੈ ਰਹੀ ਹੈ।
ਗ੍ਰਹਿਆਂ ਦੀ ਇਸ ਸਥਿਤੀ ਕਾਰਨ 17 ਅਕਤੂਬਰ ਤੋਂ ਬਾਅਦ ਦਾ ਸਮਾਂ ਕੁਝ ਰਾਸ਼ੀਆਂ ਲਈ ਚਿੰਤਾਜਨਕ ਹੋ ਸਕਦਾ ਹੈ। ਇਨ੍ਹਾਂ ਰਾਸ਼ੀਆਂ ਨੂੰ ਜਲਦਬਾਜ਼ੀ ਵਾਲੇ ਕੰਮਾਂ ਤੋਂ ਬਚਣ, ਆਪਣੇ ਗੁੱਸੇ ਨੂੰ ਕਾਬੂ ਕਰਨ ਅਤੇ ਕੁਝ ਖਾਸ ਉਪਾਅ ਕਰਨ ਦੀ ਜ਼ਰੂਰਤ ਪਏਗੀ। ਜਦੋਂ 12 ਨਵੰਬਰ ਨੂੰ ਮੰਗਲ ਸਿੰਘ ਰਾਸ਼ੀ ਵਿੱਚ ਗੋਚਰ ਕਰਨਗੇ, ਉਦੋਂ ਸੂਰਜ ਮੰਗਲ ਦੀ ਚੌਥੀ ਦ੍ਰਿਸ਼ਟੀ ਤੋਂ ਮੁਕਤ ਹੋਣਗੇ।
ਤੁਲਾ ਰਾਸ਼ੀ
ਸੂਰਜ ਦਾ ਇਹ ਗੋਚਰ ਤੁਹਾਡੀ ਹੀ ਰਾਸ਼ੀ ਵਿੱਚ ਹੋਇਆ ਹੈ। ਸੂਰਜ ਨੀਚ ਦੇ ਹੋਣ ਦੇ ਨਾਲ-ਨਾਲ ਮੰਗਲ ਦੀ ਦ੍ਰਿਸ਼ਟੀ ਹੇਠ ਵੀ ਹਨ, ਜਿਸ ਨਾਲ ਤੁਹਾਡੇ ਜੀਵਨ 'ਤੇ ਡੂੰਘਾ ਅਸਰ ਪਵੇਗਾ। ਤੁਹਾਡੇ ਆਤਮਵਿਸ਼ਵਾਸ ਵਿੱਚ ਤਾਂ ਵਾਧਾ ਹੋਵੇਗਾ ਪਰ ਬਹੁਤ ਜ਼ਿਆਦਾ ਆਤਮਵਿਸ਼ਵਾਸ ਤੁਹਾਡੇ ਕੰਮ ਨੂੰ ਵੀ ਵਿਗਾੜ ਸਕਦਾ ਹੈ। ਦਫ਼ਤਰ ਜਾਂ ਕੰਮਕਾਜ ਦੀ ਥਾਂ 'ਤੇ ਬਹਿਸਬਾਜ਼ੀ ਤੋਂ ਬਚੋ। ਜਿੰਨਾ ਜ਼ਿਆਦਾ ਤੁਸੀਂ ਆਪਣੇ ਕੰਮ ਨਾਲ ਕੰਮ ਰੱਖੋਗੇ, ਓਨਾ ਹੀ ਚੰਗਾ ਹੋਵੇਗਾ। ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕਾਰੋਬਾਰ ਕਰਦੇ ਹੋ, ਤਾਂ ਜਲਦਬਾਜ਼ੀ ਵਿੱਚ ਫੈਸਲੇ ਲੈਣ ਤੋਂ ਬਚੋ, ਕਿਉਂਕਿ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ। ਵਿੱਤੀ ਲੈਣ-ਦੇਣ 'ਤੇ ਧਿਆਨ ਨਾਲ ਵਿਚਾਰ ਕਰੋ। ਕੁਝ ਨੂੰ ਸਿਰ ਦਰਦ ਦੀ ਸਮੱਸਿਆ ਹੋ ਸਕਦੀ ਹੈ। ਆਪਣੀ ਸਿਹਤ ਦਾ ਧਿਆਨ ਰੱਖੋ। ਇੱਕ ਉਪਾਅ ਵਜੋਂ, ਤੁਹਾਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ।
ਮੀਨ ਰਾਸ਼ੀ
ਮੀਨ ਰਾਸ਼ੀ ਲਈ 17 ਅਕਤੂਬਰ ਤੋਂ ਸੂਰਜ ਤੁਹਾਡੀ ਰਾਸ਼ੀ ਦੇ 8ਵੇਂ ਘਰ ਵਿੱਚ ਹੋਵੇਗਾ, ਜਿਸਨੂੰ ਅਨਿਸ਼ਚਿਤਤਾ ਦਾ ਘਰ ਵੀ ਕਿਹਾ ਜਾਂਦਾ ਹੈ। ਉਥੇ ਹੀ ਸੂਰਜ 'ਤੇ ਮੰਗਲ ਦਿ ਦ੍ਰਿਸ਼ਟੀ ਵੀ ਹੋਵੇਗੀ, ਇਸ ਲਈ ਤੁਹਾਡੇ ਜੀਵਨ ਵਿੱਚ ਚੁਣੌਤੀਆਂ ਵਧ ਸਕਦੀਆਂ ਹਨ। ਅਦਾਲਤੀ ਮਾਮਲਿਆਂ ਵਿੱਚ ਜਲਦਬਾਜ਼ੀ ਨੁਕਸਾਨਦੇਹ ਹੋ ਸਕਦੀ ਹੈ। ਆਪਣੇ ਗੁੱਸੇ 'ਤੇ ਕਾਬੂ ਰੱਖੋ। ਵਿਦਿਆਰਥੀਆਂ ਨੂੰ ਆਪਣੇ ਸਿੱਖਿਆ ਖੇਤਰ ਵਿੱਚ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਹੀ ਮਾਰਗਦਰਸ਼ਨ ਲਈ ਆਪਣੇ ਅਧਿਆਪਕਾਂ ਨਾਲ ਸਲਾਹ ਕਰੋ। ਉਪਾਅ ਵਜੋਂ, ਰੋਜ਼ਾਨਾ ਸਵੇਰੇ ਸੂਰਜ ਦੇਵਤਾ ਨੂੰ ਪਾਣੀ ਦਿਓ।
ਨਰਾਤੇ ਦੇ 9ਵੇਂ ਦਿਨ ਕਰੋ ਮਾਤਾ ਸਿੱਧੀਦਾਤਰੀ ਦੀ ਇਹ ਆਰਤੀ
NEXT STORY