ਐਂਟਰਟੇਨਮੈਂਟ ਡੈਸਕ - ਰਿਐਲਿਟੀ ਸ਼ੋਅ "ਰਾਈਜ਼ ਐਂਡ ਫਾਲ 2" ਵਿੱਚ ਨਜ਼ਰ ਆ ਰਹੀ ਅਦਾਕਾਰਾ ਕਾਜਲ ਰਘਵਾਨੀ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਹਾਲ ਹੀ ਵਿੱਚ ਕਾਜਲ ਨੇ ਆਪਣੀ ਸਾਥੀ ਪ੍ਰਤੀਯੋਗੀ ਸੋਨਮ ਮਲਿਕ ਨਾਲ ਗੱਲਬਾਤ ਦੌਰਾਨ ਆਪਣੀ ਜ਼ਿੰਦਗੀ ਦੀਆਂ ਕੁੱਝ ਗੱਲਾਂ ਸਾਂਝੀਆਂ ਕੀਤੀਆਂ। ਸੋਨਮ ਮਲਿਕ ਨਾਲ ਗੱਲਬਾਤ ਕਰਦਿਆਂ ਕਾਜਲ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੀ, ਪਰ ਉਹ ਮਾਂ ਜ਼ਰੂਰ ਬਣਨਾ ਚਾਹੁੰਦੀ ਹੈ। ਇਸ ਦੌਰਾਨ ਉਸਨੇ ਆਪਣੇ ਪੁਰਾਣੇ ਰਿਸ਼ਤੇ ਵਿੱਚ ਹਿੰਸਾ ਸਹਿਣ ਬਾਰੇ ਵੀ ਗੱਲ ਕੀਤੀ।
ਇਹ ਵੀ ਪੜ੍ਹੋ: 400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ ਦਿਹਾਂਤ ! ਇੰਡਸਟਰੀ 'ਚ ਪਸਰਿਆ ਮਾਤਮ

ਕਾਜਲ ਨੇ ਕਿਹਾ, "ਮੈਨੂੰ ਵਿਆਹ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ, ਠੀਕ ਹੈ? ਪਰ ਮੈਨੂੰ ਮੇਰਾ ਬੱਚਾ ਚਾਹੀਦਾ ਹੈ ਅਤੇ ਮੈਂ ਖੁਦ ਬੱਚੇ ਨੂੰ ਮਹਿਸੂਸ ਕਰਨਾ ਚਾਹੁੰਦੀ ਹਾਂ, ਇਸਦਾ ਅਨੁਭਵ ਕਰਨਾ ਚਾਹੁੰਦੀ ਹਾਂ। ਮੈਂ ਇਹ ਆਪਣੇ ਲਈ ਚਾਹੁੰਦੀ ਹਾਂ। ਕਿਉਂਕਿ ਮੈਂ ਆਪਣੀ ਮਾਂ ਨੂੰ ਵੀ ਕਹਿੰਦੀ ਹਾਂ ਕਿ ਮੈਨੂੰ ਇਸ ਬਾਰੇ ਪਤਾ ਲੱਗੇ।"
ਇਹ ਵੀ ਪੜ੍ਹੋ: It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ ਕਾਵਿਆ ਮਾਰਨ

ਇਸ ਦੌਰਾਨ ਕਾਜਲ ਰਘਵਾਨੀ ਨੇ ਆਪਣੇ ਪੁਰਾਣੇ ਰਿਸ਼ਤੇ ਬਾਰੇ ਗੱਲ ਕਰਦਿਆਂ ਦੱਸਿਆ ਕਿ, ਜਿਸ ਵਿਅਕਤੀ ਨੂੰ ਮੈਂ ਪਿਆਰ ਕਰਦੀ ਸੀ, ਉਸ ਨਾਲ ਮੇਰਾ ਰਿਸ਼ਤਾ ਬਹੁਤ ਹੀ ਦਰਦਨਾਕ ਰਿਹਾ। ਕਿਉਂਕਿ ਉਹ ਮੈਨੂੰ ਬਹੁਤ ਕੁੱਟਦਾ ਸੀ। ਮੈਂ ਅਜੇ ਤੱਕ ਉਸਦਾ ਨਾਮ ਨਹੀਂ ਲਿਆ ਅਤੇ ਨਾਂ ਹੀ ਲਵਾਂਗੀ। ਉਹ ਮੈਨੂੰ ਜ਼ਮੀਨ 'ਤੇ ਧੱਕਾ ਦੇ ਦਿੰਦਾ ਸੀ ਅਤੇ ਲੱਤਾਂ ਮਾਰਦਾ ਸੀ। ਮੇਰੀ ਖੋਪੜੀ ਹੁਣ ਕਮਜ਼ੋਰ ਹੋ ਗਈ ਹੈ, ਕਿਉਂਕਿ ਜਦੋਂ ਮੈਂ ਜ਼ਮੀਨ 'ਤੇ ਪਈ ਹੁੰਦੀ ਸੀ, ਉਹ ਮੇਰੇ ਵਾਲ ਫੜ ਕੇ ਖਿੱਚਦਾ ਸੀ। ਹੁਣ ਮੈਂ ਕਿਸੇ 'ਤੇ ਭਰੋਸਾ ਨਹੀਂ ਕਰ ਸਕਦੀ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁੱਝ ਝੱਲਿਆ ਹੈ।
ਇਹ ਵੀ ਪੜ੍ਹੋ: 4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ ਆਪਣਾ ਸੁਪਰ ਲਗਜ਼ਰੀ ਅਪਾਰਟਮੈਂਟ

ਦੱਸ ਦੇਈਏ ਕਿ ਕਾਜਲ ਰਾਘਵਾਨੀ ਭੋਜਪੁਰੀ ਫਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਅਦਾਕਾਰਾ ਹੈ। ਉਹ ਕਈ ਮਸ਼ਹੂਰ ਭੋਜਪੁਰੀ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ ਅਤੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਵਿੱਚ ਇੱਕ ਖਾਸ ਪਛਾਣ ਬਣਾਈ ਹੈ।
ਇਹ ਵੀ ਪੜ੍ਹੋ: ਕੰਸਰਟ 'ਚ ਇਤਰਾਜ਼ਯੋਗ ਟਿੱਪਣੀਆਂ ਦਾ ਮਾਮਲਾ: ਮਹਾਰਾਸ਼ਟਰ ਸਾਈਬਰ ਸੈੱਲ ਅੱਗੇ ਪੇਸ਼ ਹੋਏ ਯੋ ਯੋ ਹਨੀ ਸਿੰਘ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਜਨੀਕਾਂਤ ਦੀ ਫਿਲਮ 'ਜੇਲਰ 2' ਨੇ 2 ਦਿਨਾਂ 'ਚ ਛਾਪ'ਤੇ 210 ਕਰੋੜ ਰੁਪਏ
NEXT STORY