ਬਠਿੰਡਾ (ਵਰਮਾ) : ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਫ਼ੌਜੀ ਦੀ ਮੌਤ ਹੋ ਜਾਣ ਤੋਂ ਬਾਅਦ ਕੈਂਟ ਪੁਲਸ ਵਲੋਂ ਕਾਰ ਚਾਲਕ ਫ਼ੌਜੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰੇਨੂੰ ਨੀਸਾਦ ਵਾਸੀ ਆਰਮੀ ਕੈਂਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 14 ਨਵੰਬਰ ਨੂੰ ਉਸ ਦਾ ਪਤੀ ਦੀਪਕ ਨੀਸ਼ਾਦ ਮੋਟਰਸਾਈਕਲ 'ਤੇ ਕੈਂਟ ਵਿਚ ਜਾ ਰਿਹਾ ਸੀ।
ਇਸ ਦੌਰਾਨ ਐਕਸ. ਯੂ. ਵੀ.ਚਾਲਕ ਭੁਪਿੰਦਰ ਕੁਮਾਰ ਵਾਸੀ ਆਰਮੀ ਕੈਟ ਨੇ ਉਸਦੇ ਪਤੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਉਸਦੇ ਪਤੀ ਦੀ ਮੌਤ ਹੋ ਗਈ। ਪੁਲਸ ਵਲੋਂ ਹਾਦਸੇ ਤੋਂ ਬਾਅਦ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਪੁਲਸ ਨੇ ਫੜ ਲਏ ਵਿਦੇਸ਼ੀ ਗੈਂਗਸਟਰਾਂ ਦੇ ਕਰਿੰਦੇ, 2 ਬੰਦਿਆਂ ਦਾ ਕਰਨਾ ਸੀ ਕਤਲ
NEXT STORY