ਜਾਡਲਾ (ਔਜਲਾ) : ਨਵਾਂਸ਼ਹਿਰ-ਚੰਡੀਗੜ੍ਹ ਸੜਕ ’ਤੇ ਪਿੰਡ ਨਾਈ ਮਜਾਰਾ ਵਿਖੇ ਅੱਜ ਕਰੀਬ ਤਿੰਨ ਵਜੇ ਇਕ ਟਰੱਕ, ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਇਕ ਔਰਤ ਸਮੇਤ ਤਿੰਨ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਘਟਨਾ ਸਥਾਨ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ਪੀ. ਬੀ. 32 ਐੱਸ 2832 ’ਤੇ ਸਵਾਰ ਦੋ ਪ੍ਰਵਾਸੀ ਮਜ਼ਦੂਰ ਜਾਡਲਾ ਤੋਂ ਪਿੰਡ ਨਾਈ ਮਜਾਰਾ ਵੱਲ ਗਲਤ ਸਾਈਡ ’ਤੇ ਆ ਰਹੇ ਸਨ, ਜਦੋਂ ਉਹ ਬੱਸ ਸਟੈਂਡ ਨਾਈ ਮਜਾਰਾ ਨੇੜੇ ਪਹੁੰਚੇ ਤਾ ਉੱਥੇ ਇਕ ਪਾਸੇ ਖੜ੍ਹੇ ਟਰੱਕ ਨੰਬਰ ਆਰ. ਜੇ. 09 ਜੀ. ਬੀ. 4628 ਨੂੰ ਜਦੋਂ ਇਹ ਪ੍ਰਵਾਸੀ ਮਜ਼ਦੂਰ ਓਵਰਟੇਕ ਕਰਨ ਲੱਗੇ ਤਾ ਨਵਾਂਸ਼ਹਿਰ ਪਾਸੇ ਤੋਂ ਆ ਰਹੀ ਕਾਰ ਨੰਬਰ ਸੀ. ਐੱਚ 01 ਬੀ. ਐੱਚ 0220 ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਹੋਣ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਖੜ੍ਹੇ ਟਰੱਕ ਦੇ ਪਿੱਛੇ ਜਾ ਟਕਰਾਈ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਧਾਰਾ 144 ਲਗਾਈ ਗਈ, ਜਾਰੀ ਹੋਏ ਸਖ਼ਤ ਹੁਕਮ
ਲੋਕਾਂ ਨੇ ਦੱਸਿਆ ਕਿ ਟੱਕਰ ਹੋਣ ਉਪਰੰਤ ਕਾਰ ਚਾਲਕ ਅਤੇ ਉਸ ਦੇ ਨਾਲ ਬੈਠੀ ਔਰਤ ਜੋ ਉਸ ਦੀ ਪਤਨੀ ਲੱਗਦੀ ਸੀ ਦੀ ਮੌਕੇ ’ਤੇ ਮੌਤ ਹੋ ਗਈ। ਕਾਰ ਵਿਚ ਇਕ ਹੋਰ ਔਰਤ ਜੋ ਪਿਛਲੀ ਸੀਟ ’ਤੇ ਬੈਠੀ ਸੀ ਵੀ ਜ਼ਖਮੀ ਹੋ ਗਈ। ਮੋਟਰਸਾਈਕਲ ਸਵਾਰ ਪ੍ਰਵਾਸੀ ਮਜ਼ਦੂਰ ’ਚੋਂ ਇੱਕ ਦੀ ਮੌਤ ਹੋ ਗਈ, ਤੇ ਦੂਸਰਾ ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਔਰਤ ਅਤੇ ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖਮੀ ਹੋਏ ਹਨ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਪੁਲਸ ਦੇ ਆਉਣ ਤੋਂ ਪਹਿਲਾ ਉਨ੍ਹਾਂ ਵਲੋਂ ਜ਼ਖਮੀਆਂ ਨੂੰ ਇਲਾਜ ਲਈ ਨਵਾਂਸ਼ਹਿਰ ਵਿਖੇ ਭੇਜ ਦਿੱਤਾ ਗਿਆ ਸੀ। ਖ਼ਬਰ ਦੇ ਲਿਖੇ ਜਾਣ ਤੱਕ ਪ੍ਰਵਾਸੀ ਮਜ਼ਦੂਰਾਂ ਤੇ ਕਾਰ ਚਾਲਕਾਂ ਦੀ ਹਾਲੇ ਸ਼ਨਾਖਤ ਨਹੀਂ ਸੀ ਹੋ ਸਕੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਵੀ. ਆਈ. ਪੀ. ਸੈਕਟਰ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, ਗਾਹਕ ਬਣ ਕੇ ਗਈ ਪੁਲਸ ਦੇ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
'ਆਪ' ਆਉਣ ਮਗਰੋਂ ਪੰਜਾਬ 'ਚ ਵਧਿਆ ਰੈਵੇਨਿਊ, ਅੰਮ੍ਰਿਤਪਾਲ ਦੇ ਮੁੱਦੇ 'ਤੇ ਹਰਪਾਲ ਚੀਮਾ ਨੇ ਕਹੀ ਇਹ ਗੱਲ
NEXT STORY