ਜ਼ੀਰਾ : ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਸ਼ਾਹ ਅਬੂ ਬੁੱਕਰ ਦੇ ਇਕ ਨੌਜਵਾਨ ਗੁਰਵਿੰਦਰ ਪਾਲ ਜੋ ਪੜ੍ਹਿਆ ਲਿਖਿਆ ਨੌਜਵਾਨ ਸੀ ਤੇ ਛੋਟਾ ਕਿਸਾਨ ਸੀ ਉਸ ਵੱਲੋਂ ਕਠਨਾਈਆਂ ਦਾ ਸਾਹਮਣਾ ਕਰਦੇ ਹੋਏ ਤੇ ਆਪਣੇ ਪਰਿਵਾਰ ਦੀ ਹਾਲਤ ਸੁਧਾਰਨ ਲਈ ਅਮਰੀਕਾ ਜਾਣ ਦਾ ਮਨ ਬਣਾਇਆ ਜਿਸ ਵੱਲੋਂ ਅਜੈਂਟ ਨੂੰ 50 ਤੋਂ 55 ਲੱਖ ਰੁਪਆ ਦੇ ਕੇ ਡੰਕੀ ਰਾਹੀਂ ਅਮੇਰਿਕਾ ਪਹੁੰਚ ਗਿਆ ਜਿਸ ਵੱਲੋਂ ਅਜੇ ਕਰਜ਼ਾ ਵੀ ਨਹੀਂ ਉਤਾਰਿਆ ਗਿਆ ਸੀ ਕਿ ਉਸ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਪਿਛਲੇ ਸਮੇਂ ਜਦੋਂ ਟਰੰਪ ਦੀ ਸਰਕਾਰ ਆਈ ਤਾਂ ਡੰਕੀ ਰਾਹੀਂ ਗਏ ਨੌਜਵਾਨਾਂ ਨੂੰ ਉਥੋਂ ਹਿਰਾਸਤ ਵਿੱਚ ਲੈ ਕੇ ਵਾਪਸ ਭਾਰਤ ਭੇਜਿਆ ਜਾਣ ਲੱਗਾ ਜਿਸ ਤੋਂ ਡਰਦਾ ਗੁਰਵਿੰਦਰ ਪਾਲ ਸਿੰਘ ਤਿਨ ਚਾਰ ਮਹੀਨੇ ਲੁਕ ਛੁਪ ਕੇ ਰਿਹਾ ਤੇ ਉਸ ਤੋਂ ਬਾਅਦ ਉਸ ਵੱਲੋਂ ਲਾਈਸੈਂਸ ਬਣਾ ਕੇ ਡਰਾਈਵਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਹਜੇ ਚਾਰ ਪੰਜ ਮਹੀਨੇ ਹੀ ਹੋਏ ਸੀ ਜਿਸ ਨਾਲ ਉਸ ਦੀ ਰੋਟੀ ਪਾਣੀ ਦਾ ਗੁਜ਼ਾਰਾ ਚੱਲਣ ਲੱਗਾ ਤੇ ਹਾਦਸੇ ਦੌਰਾਨ ਉਸ ਦੀ ਜਾਨ ਚਲੀ ਗਈ ।
ਇਹ ਵੀ ਪੜ੍ਹੋ : ਬਿਆਸ ਨੇੜੇ ਮਿਲਿਆ ਆਈ. ਈ. ਡੀ., ਪੂਰਾ ਥਾਣਾ ਉਡਾਉਣ ਦੀ ਸੀ ਪਲਾਨਿੰਗ
ਪਰਿਵਾਰਿਕ ਮੈਂਬਰਾਂ ਨੇ ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਤੇ ਸਰਕਾਰ ਅੱਗੇ ਅਪੀਲ ਕੀਤੀ ਕਿ ਉਸ ਦੇ ਪੁੱਤ ਦੀ ਤਾਂ ਵਾਪਸੀ ਨਹੀਂ ਹੋ ਸਕਦੀ ਉਸ ਦੀ ਡੈਡ ਬਾਡੀ ਹੀ ਉਸ ਦੇ ਪਰਿਵਾਰ ਤੱਕ ਪਹੁੰਚਾਈ ਜਾਵੇ ਜਿਸ ਵਾਸਤੇ ਸੰਸਥਾਵਾਂ ਵੱਲੋਂ ਪਹਿਲਾਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਸਮਾਜ ਸੇਵੀ ਸੰਸਥਾਵਾਂ ਗੁਰਵਿੰਦਰ ਪਾਲ ਦੀ ਡੈਡ ਬਾਡੀ ਘਰ ਤੱਕ ਪਹੁੰਚਾਉਣ ਵਿਚ ਮਦਦ ਕਰਨ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਗੁਰਵਿੰਦਰ ਪਾਲ ਪੜਿਆ ਲਿਖਿਆ ਨੌਜਵਾਨ ਸੀ ਜੇ ਸਰਕਾਰਾਂ ਨੌਜਵਾਨਾਂ ਨੂੰ ਆਪਣੇ ਦੇਸ਼ ਵਿਚ ਹੀ ਨੌਕਰੀਆਂ ਦੇਣ ਤੇ ਬਾਹਰ ਜਾ ਕੇ ਨੌਜਵਾਨਾਂ ਨੂੰ ਕੰਮ ਕਰਨ ਦੀ ਲੋੜ ਨਾ ਪਵੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਹਾਦਸੇ ਦੇ ਤਹਿਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ : ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਦੀ ਕਰੰਟ ਲੱਗਣ ਕਾਰਣ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੌਜਵਾਨ ਨੂੰ ਲੁੱਟਣ ਦੇ ਦੋਸ਼ 'ਚ ਦੋ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ
NEXT STORY