ਭਵਾਨੀਗੜ੍ਹ (ਕਾਂਸਲ): ਨੇੜਲੇ ਪਿੰਡ ਮੁਨਸ਼ੀਵਾਲਾ ਤੋਂ ਪਿੰਡ ਕਾਦਰਾਬਾਦ ਨੂੰ ਜਾਂਦੀ ਲਿੰਕ ਸੜਕ ਉਪਰ ਇਕ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ‘ਚ ਗੰਭੀਰ ਰੂਪ ’ਚ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਦੀ ਇਲਾਜ਼ ਦੌਰਾਨ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਮਾਪਿਆਂ ਨੇ ਚਿੱਟੇ ਖ਼ਾਤਰ ਕਬਾੜੀਏ ਨੂੰ ਵੇਚ ਦਿੱਤੀ ਔਲਾਦ ਤੇ ਫ਼ਿਰ...
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈੱਕ ਪੋਸਟ ਕਾਲਾਝਾੜ ਦੇ ਇੰਚਾਰਜ ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਘਟਨਾ ਦਾ ਸ਼ਿਕਾਰ ਹੋਏ ਹਰਪਾਲ ਸਿੰਘ (50 ਸਾਲ) ਦੇ ਪੁੱਤਰ ਖੁਸ਼ਦਿਲ ਸਿੰਘ ਵਾਸੀ ਪਿੰਡ ਸਿਉਣ ਜ਼ਿਲ੍ਹਾ ਪਟਿਆਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਹ ਤੇ ਉਸ ਦੇ ਪਿਤਾ ਹਰਪਾਲ ਸਿੰਘ ਆਪੋ ਆਪਣੇ ਮੋਟਰਸਾਈਕਲਾਂ ਰਾਹੀ ਆਪਣੇ ਨਾਨਕੇ ਪਿੰਡ ਕਾਦਰਾਬਾਦ ਗਿਆ ਸੀ ਅਤੇ ਜਦੋਂ ਉਹ ਆਪਣੇ ਨਾਨਕੇ ਪਿੰਡ ਤੋਂ ਵਾਪਸ ਪਰਤ ਰਹੇ ਸਨ ਤਾਂ ਪਿੰਡ ਕਾਦਰਾਬਾਦ ਤੋਂ ਪਿੰਡ ਮੁਨਸ਼ੀਵਾਲਾ ਨੂੰ ਆਉਂਦੀ ਲਿੰਕ ਸੜਕ ਉੱਪਰ ਇਕ ਸ਼ੈਲਰ ਨਜ਼ਦੀਕ ਸਾਹਮਣੇ ਤੋਂ ਆਉਂਦੀ ਇਕ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰੈਕਟਰ ਟਰਾਲੀ ਨੇ ਉਸ ਦੇ ਪਿਤਾ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਇਸ ਹਾਦਸੇ ‘ਚ ਉਸ ਦਾ ਪਿਤਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿਥੇ ਇਲਾਜ਼ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਸ ਦੇ ਪਿਤਾ ਨੇ ਦਮ ਤੋੜ ਦਿੱਤਾ। ਪੁਲਸ ਨੇ ਖੁਸ਼ਦਿਲ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਟਰੈਕਟਰ ਟਰਾਲੀ ਦੇ ਨਾ ਮਲੂਮ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤੇਲੰਗਾਨਾ ਦੇ CM ਨੂੰ ਮਿਲੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਤੇ ਗੁਰਮੀਤ ਖੁੱਡੀਆਂ
NEXT STORY