ਭਵਾਨੀਗੜ੍ਹ (ਕਾਂਸਲ): ਸੰਗਰੂਰ ਨੂੰ ਜਾਂਦੀ ਮੁੱਖ ਸੜਕ ’ਤੇ ਪ੍ਰੀਤ ਪੈਲੇਸ ਨੇੜੇ ਸਰਕਾਰੀ ਬੱਸ ਅਤੇ ਬਰੀਜ਼ਾ ਕਾਰ ਵਿਚਕਾਰ ਹੋਏ ਹਾਦਸੇ ਦੌਰਾਨ ਕਾਰ ਸੜਕ ਵਿਚਕਾਰ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿੱਚ ਕਾਰ ਸਵਾਰ ਦੋ ਵਿਅਕਤੀ ਵਾਲ-ਵਾਲ ਬਚ ਗਏ।
ਜਾਣਕਾਰੀ ਅਨੁਸਾਰ ਸਰਕਾਰੀ ਬੱਸ ਭਵਾਨੀਗੜ੍ਹ ਤੋਂ ਸੰਗਰੂਰ ਵੱਲ ਜਾ ਰਹੀ ਸੀ। ਪ੍ਰੀਤ ਪੈਲੇਸ ਤੋਂ ਥੋੜ੍ਹਾ ਅੱਗੇ ਪਹੁੰਚਣ ’ਤੇ ਬੱਸ ਦੇ ਅੱਗੇ ਜਾ ਰਹੀ ਬਰੀਜਾ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਕਾਰ ਸੜਕ ਵਿਚਕਾਰ ਪਲਟ ਗਈ।
ਕਾਰ ਸਵਾਰ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਤਾਏ ਮੰਗਲ ਸਿੰਘ ਨਾਲ ਕੈਥਲ ਤੋਂ ਮੋਗਾ ਜਾ ਰਹੇ ਸਨ। ਭਵਾਨੀਗੜ੍ਹ ਲੰਘਣ ਉਪਰੰਤ ਪਿੱਛੋਂ ਆ ਰਹੀ ਬੱਸ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ। ਹਾਦਸੇ ਵਿਚ ਉਹ ਸੱਟ ਤੋਂ ਬਚ ਗਏ, ਪਰ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ।
ਉੱਧਰ, ਬੱਸ ਚਾਲਕ ਸੌਰਵ ਸ਼ਰਮਾ ਨੇ ਦੱਸਿਆ ਕਿ ਕਾਰ ਚਾਲਕ ਅੱਗੇ ਜਾ ਰਹੀ ਰੇਹੜੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਅਚਾਨਕ ਕੱਟ ਮਾਰਨ ਕਾਰਨ ਬੱਸ ਦੀ ਕਾਰ ਨਾਲ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ। ਏ.ਐੱਸ.ਆਈ. ਹਰਬੰਸ ਸਿੰਘ ਅਤੇ ਦਲਜੀਤ ਸਿੰਘ ਨੇ ਹਾਦਸਾਗ੍ਰਸਤ ਦੋਵੇਂ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ਹਾਦਸੇ ਸਬੰਧੀ ਦੋਵੇਂ ਧਿਰਾਂ ਇਨਸਾਫ਼ ਦੀ ਮੰਗ ਨੂੰ ਲੈ ਕੇ ਥਾਣੇ ਪਹੁੰਚੀਆਂ।
ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ ਸਭ ਨੂੰ ਹੈਰਾਨ
NEXT STORY