ਲੁਧਿਆਣਾ (ਰਾਜ): ਡੇਹਲੋਂ ਰੋਡ 'ਤੇ ਸਥਿਤ ਮਹਿਫਿਲ ਰਿਜ਼ੌਰਟ ਦੇ ਕੋਲ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਦੱਸਿਆ ਜਾ ਰਿਹਾ ਹੈ।
ਸ਼ਿਕਾਇਤਕਰਤਾ ਮੋਹਿਤ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ 20 ਸਾਲਾ ਭਰਾ ਅਜੇ ਆਪਣੇ ਦੋਸਤ ਅਜੀਤ ਸਿੰਘ ਦੇ ਨਾਲ ਜਾ ਰਿਹਾ ਸੀ। ਬੀਤੀ 31 ਮਾਰਚ ਨੂੰ ਜਦੋਂ ਉਹ ਡੇਹਲੋਂ ਰੋਡ ਸਥਿਤ ਪਿੰਡ ਉਮੇਦਪੁਰ ਦੇ ਸਰਕਾਰੀ ਸਕੂਲ ਦੇ ਸਾਹਮਣੇ ਅਤੇ ਮਹਿਫਿਲ ਰਿਜ਼ੌਰਟ ਦੇ ਕੋਲ ਪਹੁੰਚੇ, ਤਾਂ ਉਨ੍ਹਾਂ ਦਾ ਭਿਆਨਕ ਐਕਸੀਡੈਂਟ ਹੋ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਅਜੇ ਦੇ ਦੋਸਤ ਅਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸ਼ਿਕਾਇਤਕਰਤਾ ਨੂੰ ਇਸ ਦੁਖਦਾਈ ਘਟਨਾ ਦੀ ਜਾਣਕਾਰੀ 1 ਅਪ੍ਰੈਲ ਨੂੰ ਫੋਨ ਰਾਹੀਂ ਮਿਲੀ। ਖਬਰ ਮਿਲਦੇ ਹੀ ਪਰਿਵਾਰ ਵਿਚ ਚੀਕ-ਚਿਹਾੜਾ ਮਚ ਗਿਆ। ਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਹਾਦਸਾ ਕਿਸ ਵਾਹਨ ਨਾਲ ਹੋਇਆ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਦਰਦਨਾਕ: ਸੜਕ ਪਾਰ ਕਰ ਰਹੀ ਮਹਿਲਾ ਨੂੰ ਅਣਪਛਾਤੇ ਵਾਹਨ ਨੇ ਦਰੜਿਆ, ਹਸਪਤਾਲ ਵਿਚ ਤੋੜਿਆ ਦਮ
NEXT STORY