ਲੁਧਿਆਣਾ (ਰਾਜ): ਮਹਾਨਗਰ ਦੇ ਬਾੜੇਵਾਲ ਚੁੰਗੀ ਇਲਾਕੇ ਵਿਚ ਸਥਿਤ ਮੁੱਖ ਸਰਵਿਸ ਰੋਡ 'ਤੇ ਇਕ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਫ਼ਿਰ ਉਸ ਉੱਪਰੋਂ ਟਰੱਕ ਲੰਘਾ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਪੀੜਤ ਦੀ ਮਦਦ ਕਰਨ ਦੀ ਬਜਾਏ ਟਰੱਕ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਦੀਪਕ ਯਾਦਵ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 27 ਸਾਲ ਸੀ।
ਮ੍ਰਿਤਕ ਦੇ ਪਿਤਾ ਰਾਮ ਪੁਕਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਿਸੇ ਕੰਮ ਲਈ ਗਿਆ ਹੋਇਆ ਸੀ। ਉਸ ਦਾ ਦੋਸਤ ਘਨਈਆ ਆਪਣੀ ਐਕਟਿਵਾ 'ਤੇ ਉਸ ਦੇ ਨਾਲ-ਨਾਲ ਜਾ ਰਿਹਾ ਸੀ। ਜਦੋਂ ਉਹ ਪਿੰਡ ਬਾੜੇਵਾਲ ਚੁੰਗੀ ਨੇੜੇ ਸਥਿਤ ਮੁੱਖ ਸਰਵਿਸ ਰੋਡ ਤੋਂ ਗੁਜ਼ਰ ਰਹੇ ਸਨ ਤਾਂ ਸਾਹਮਣਿਓਂ ਆ ਰਹੇ ਟਰੱਕ ਚਾਲਕ ਨੇ ਦੀਪਕ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਮਗਰੋਂ ਟਰੱਕ ਰੋਕਣ ਦੀ ਬਜਾਏ ਉਸ ਨੇ ਸੜਕ 'ਤੇ ਡਿੱਗੇ ਦੀਪਕ ਦੇ ਉੱਪਰੋਂ ਟਰੱਕ ਲੰਘਾ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਪੁੱਤ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਮ੍ਰਿਤਕ ਦੇ ਦੋਸਤ ਘਨਈਆ ਨੇ ਦੱਸਿਆ ਕਿ ਉਸ ਨੇ ਹਾਦਸੇ ਮਗਰੋਂ ਮਦਦ ਲਈ ਗੁਹਾਰ ਲਗਾਈ, ਪਰ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਨੇ ਤੁਰੰਤ ਦੀਪਕ ਦੇ ਪਰਿਵਾਰ ਅਤੇ ਪੁਲਸ ਕੰਟਰੋਲ ਰੂਮ ਨੂੰ ਹਾਦਸੇ ਦੀ ਸੂਚਨਾ ਦਿੱਤੀ। ਹਿੱਟ ਐਂਡ ਰਨ ਦੀ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਸਰਾਭਾ ਨਗਰ ਥਾਣੇ ਦੀ ਪੁਲਸ ਟੀਮ ਭਾਰੀ ਪੁਲਸ ਫ਼ੋਰਸ ਦੇ ਨਾਲ ਮੌਕੇ 'ਤੇ ਪਹੁੰਚੀ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਫ਼ਰਾਰ ਟਰੱਕ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
UP ਤੋਂ ਪਰਤ ਰਹੇ ਪੰਜਾਬੀ ਪਰਿਵਾਰ ਨਾਲ ਵੱਡਾ ਹਾਦਸਾ, 3 ਲੋਕਾਂ ਦੀ ਥਾਈਂ ਮੌਤ, ਵਿੱਛੇ ਸੱਥਰ
NEXT STORY