ਬਲਾਚੌਰ (ਤਰਸੇਮ ਕਟਾਰੀਆ)- ਬਲਾਚੌਰ-ਨਵਾਂਸਹਿਰ ਨੈਸ਼ਨਲ ਹਾਈਵੇ ਸਥਿਤ ਐੱਚ.ਆਰ. ਢਾਬੇ ਨੇੜੇ ਮੋਟਰਸਾਈਕਲ ਤੇ ਸਕੂਟਰੀ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸਕੂਟਰੀ ਸਵਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਮ੍ਰਿਤਕ ਦੀ ਪਛਾਣ 33 ਸਾਲਾ ਵਰਿੰਦਰ ਕੁਮਾਰ ਪੁੱਤਰ ਦੁਰਗਾ ਦਾਸ ਵਾਸੀ ਮਿਹਰਬਾਨ ਬਸਤੀ ਜੋਧੇਵਾਲ ਵਾਸੀ ਲੁਧਿਆਣਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦੁਰਗਾ ਦਾਸ ਅਨੁਸਾਰ ਉਸ ਦਾ ਪੁੱਤਰ ਕੈਮੀਕਲ ਸਟੋਰ ਵਿਖੇ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਵਰਿੰਦਰ ਆਪਣੇ ਸਹੁਰੇ ਪਿੰਡ ਸਿਆਣਾ ਤਹਿਸੀਲ ਬਲਾਚੌਰ ਵਿਖੇ ਜਗਰਾਤੇ ਵਿਚ ਸ਼ਾਮਿਲ ਹੋਣ ਲਈ ਮੋਟਰਸਾਈਕਲ ਨੰਬਰ ਪੀਬੀ 91 ਯੂ 6054 ਮਾਰਕਾ ਪਲਟੀਨਾ 'ਤੇ ਪਤਨੀ ਰਮਨਜੋਤ ਤੇ ਬੱਚਿਆਂ ਨਾਲ ਜਾ ਰਿਹਾ ਸੀ।
ਇਹ ਵੀ ਪੜ੍ਹੋ- ਹੁਣ ਨਹੀਂ ਕਰਨਾ ਪਵੇਗਾ 8-9 ਘੰਟੇ ਦਾ ਥਕਾਉਣ ਵਾਲਾ ਸਫ਼ਰ, ਜਹਾਜ਼ ਰਾਹੀਂ ਸਿਰਫ਼ 1 ਘੰਟੇ 'ਚ ਪਹੁੰਚ ਜਾਓਗੇ ਦਿੱਲੀ
ਇਸ ਦੌਰਾਨ ਜਦੋਂ ਉਹ ਐੱਚ.ਆਰ. ਢਾਬੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਗ਼ਲਤ ਸਾਈਡ ਤੋਂ ਆ ਰਹੀ ਸਕੂਟਰੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਟੱਕਰ ਕਾਰਨ ਵਰਿੰਦਰ ਕੁਮਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਹਾਦਸੇ 'ਚ ਸਕੂਟਰੀ ਚਾਲਕ ਅਮਨਜੋਤ ਸਿੰਘ ਵਾਸੀ ਠਠਿਆਲਾ ਢਾਹਾਂ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਥਾਣਾ ਸਦਰ ਬਲਾਚੌਰ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪ੍ਰੋਗਰਾਮ ਲਈ ਚੰਡੀਗੜ੍ਹ ਗਏ ਹੋਏ ਪੰਜਾਬੀ ਸਿੰਗਰ ਦੇ ਘਰ ਚੱਲੀਆਂ ਗੋਲ਼ੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ’ਚ ਸ਼ਾਮਲ ਹੋਏ ਸੀਨੀਅਰ ਆਗੂ ਦੇ ਕਰੀਬੀ ਦੀ ਕਾਲੋਨੀ ’ਤੇ ਵੱਡੀ ਕਾਰਵਾਈ, 1 ਕੋਠੀ ਤੇ 50 ਦੁਕਾਨਾਂ ਢਾਹੀਆਂ
NEXT STORY