ਅੰਮ੍ਰਿਤਸਰ (ਸਰਬਜੀਤ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਰ ਰਾਤ ਪੰਜਾਬੀ ਅਦਾਕਾਰ ਨੀਰੂ ਬਾਜਵਾ ਨੇ ਆਪਣੀ ਮਾਤਾ, ਬੇਟੀਆਂ ਅਤੇ ਪੰਜਾਬੀ ਫਿਲਮ ‘ਜਵਾਕ’ ’ਚ ਕੰਮ ਕਰ ਰਹੇ ਛੋਟੇ ਬਾਲ ਕਲਾਕਾਰਾਂ ਨਾਲ ਨਤਮਸਤਕ ਹੋ ਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਈ। ਇਸ ਦੌਰਾਨ ਉਨ੍ਹਾਂ ਜਿੱਥੇ ਸਾਰੇ ਹੀ ਬਾਲ ਕਲਾਕਾਰਾਂ ਨਾਲ ਪਰਿਕਰਮਾ ਕਰਦੇ ਹੋਏ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ, ਉਥੇ ਹੀ ਪਰਮਾਤਮਾ ਦੇ ਚਰਨਾਂ ’ਚ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਤੋਂ ਪਹਿਲਾਂ ਨੀਰੂ ਬਾਜਵਾ ਨੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਵੀ ਸਾਰਿਆਂ ਨਾਲ ਦਰਸ਼ਨ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸਰਬਜੀਤ ਸਿੰਘ ਅਤੇ ਸੰਤੋਸ਼ ਥਿੰਦੇ ਵੀ ਹਾਜ਼ਰ ਸਨ।
ਲਤੀਫ ਅਹਿਮਦ ਥਿੰਦ ਪੰਜਾਬ ਵਕਫ਼ ਬੋਰਡ ਦੇ ਨਵੇਂ ਸੀਈਓ ਨਿਯੁਕਤ
NEXT STORY