ਮੋਗਾ, (ਸੰਦੀਪ)-‘ਮਿਸ਼ਨ ਤੰਦਰੂਸਤ’ ਪੰਜਾਬ ਤਹਿਤ ਹੁਣ ਜਿਥੇ ਮਿਲਾਵਟਖੋਰਾਂ ਖਿਲਾਫ ਸਖਤ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉੱਥੇ ਹੀ ਕਿਸੇ ਵੀ ਮਿਲਾਵਟਖੋਰੀ ਦੇ ਧੰਦੇ ’ਚ ਸ਼ਾਮਲ ਦੁਕਾਨਦਾਰ ਬਾਰੇ ਪੁੱਖਤਾ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਣ ਦੇ ਨਾਲ-ਨਾਲ ਉਕਤ ਵਿਅਕਤੀ ਨੂੰ ਨਕਦ ਇਨਾਮ ਵੀ ਦਿੱਤਾ ਜਾਵੇਗਾ। ਸਟੇਟ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕਾਹਨ ਸਿੰਘ ਪੰਨੂ ਵੱਲੋਂ ਸੂਬਾ ਪੱਧਰੀ ਮੀਟਿੰਗ ’ਚ ਜਾਰੀ ਕੀਤਾ ਗਿਅਾ। ਇਸ ਸਬੰਧੀ ਹਦਾਇਤਾਂ ਦੀ ਜਾਣਕਾਰੀ ਵਿਸ਼ੇਸ਼ ਤੌਰ ’ਤੇ ‘ਜਗ ਬਾਣੀ’ ਨਾਲ ਸਾਂਝੀ ਕਰਦੇ ਹੋਏ ਅਸਿਸਟੈਂਟ ਫੂਡ ਸੇਫਟੀ ਕਮਿਸ਼ਨਰ ਮੋਗਾ ਮੈਡਮ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਦੁੱਧ ਅਤੇ ਇਸ ਨਾਲ ਤਿਆਰ ਕਰਨ ਵਾਲੇ ਸਮਾਨ ਜਿਵੇਂ ਦਹੀਂ, ਮੱਖਣ, ਪਨੀਰ, ਖੋਆ ਅਤੇ ਘਿਉ ਦੇ ਮਿਲਾਵਟੀ ਸਿੱਧ ਹੋਣ ’ਤੇ ਇਸ ਤਰ੍ਹਾਂ ਕਰਨ ਵਾਲੇ ਦੀ ਦੁਕਾਨ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਦੱਸਿਆ ਕਿ ਸਟੇਟ ਕਮਿਸ਼ਨਰ ਨੇ ਪਿਛਲੇ ਦਿਨੀਂ ਜ਼ਿਲਾ ਮੋਗਾ ਅਤੇ ਲੁਧਿਆਣਾ ਵਿਖੇ ਫੂਡ ਟੀਮ ਅਧਿਕਾਰੀਆਂ ਵੱਲੋਂ ਦੁੱਧ ਦੇ ਮਿਲਾਵਟੀ ਕਾਰੋਬਾਰੀਆਂ ਦਾ ਪਰਦਾਫਾਸ਼ ਕਰਨ ’ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸੇ ਤਰ੍ਹਾਂ ਹੀ ਦੂਸਰੇ ਜ਼ਿਲੀਆਂ ਦੇ ਮਿਲਾਵਟਖੋਰਾਂ ’ਤੇ ਵੀ ਸ਼ਿਕੰਜਾ ਕੱਸਣ ਦੇ ਹੁਕਮ ਦਿੱਤੇ।
ਛਾਪੇਮਾਰੀ ਟੀਮਾਂ ’ਚ ਹੁਣ ਸ਼ਾਮਲ ਹੋਣਗੇ ਜੀ. ਐੱਸ. ਟੀ. ਅਤੇ ਡੇਅਰੀ ਡਿਵੈੱਲਪਮੈਂਟ ਅਧਿਕਾਰੀ : ਅਸਿਸਟੈਂਟ ਕਮਿਸ਼ਨਰ
ਜ਼ਿਲਾ ਫੂਡ ਅਧਿਕਾਰੀ ਮੈਡਮ ਹਰਪ੍ਰੀਤ ਕੌਰ ਅਤੇ ਅਭਿਨਵ ਖੋਸਲਾ ਨੇ ਫੂਡ ਬ੍ਰਾਂਚ ਵੱਲੋਂ ਵੱਖ-ਵੱਖ ਛਾਪੇਮਾਰੀ ਦੌਰਾਨ ਉਨ੍ਹਾਂ ਨਾਲ ਜੀ. ਐੱਸ. ਟੀ. ਅਧਿਕਾਰੀਆਂ ਦੇ ਹੋਣ ਦੀ ਵੀ ਜਾਣਕਾਰੀ ਦਿੱਤੀ ਤਾਂਕਿ ਉਕਤ ਦੁਕਾਨ ਵੱਲੋਂ ਕੀਤੀ ਜਾ ਰਹੀ ਸੇਲ-ਪਰਚੇਜ਼ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਸਕੇ। ਇਹ ਇਸ ਲਈ ਹੈ ਕਿਉਂਕਿ ਕਈ ਦੁੱਧ ਵਪਾਰੀਆਂ ਦਾ ਲੱਖਾਂ ਦਾ ਧੰਦਾ ਹੈ ਜੋ ਬਿਨਾਂ ਕਿਸੇ ਹਿਸਾਬ ਕਿਤਾਬ ਦੇ ਚਲਾਈਆਂ ਜਾ ਰਹੀਆਂ ਹੈ। ਇਸ ਦੇ ਨਾਲ ਹੀ ਡੇਅਰੀ ਵਿਭਾਗ ਵੱਲੋਂ ਨਿਰਧਾਰਿਤ ਕੀਤੇ ਗਏ ਹਰ ਨਿਯਮਾਂ ਦੀ ਪਾਲਣਾ ਦੀ ਜਾਂਚ ਕਰਨ ਲਈ ਡੇਅਰੀ ਡਿਵੈੱਲਪਮੈਂਟ ਅਧਿਕਾਰੀਆਂ ਨੂੰ ਵੀ ਨਾਲ ਲਿਆ ਜਾਵੇਗਾ।
ਐਂਟੀ ਨਾਰਕੋਟਿਕਸ ਡਰੱਗ ਸੈੱਲ ਦਾ ਇੰਚਾਰਜ ਗ੍ਰਿਫਤਾਰ
NEXT STORY