ਚੰਡੀਗੜ੍ਹ (ਲਲਨ) : ਸ਼ਹਿਰ ਵਿਚ ਲਗਾਤਾਰ ਮੌਸਮ ਖਰਾਬ ਅਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਏਅਰ ਇੰਡੀਆ ਦੀ ਦਿੱਲੀ ਜਾਣ ਵਾਲੀ ਫਲਾਈਟ ਨੰਬਰ ਏ. ਆਈ. 831/832 ਨੂੰ 20 ਦਸੰਬਰ ਤਕ ਰੱਦ ਕਰ ਦਿੱਤਾ ਗਿਆ ਹੈ। ਇੰਟਰਨੈਸ਼ਨਲ ਏਅਰਪੋਰਟ ਦੇ ਸੀ. ਈ. ਓ. ਸੁਨੀਲ ਦੱਤ ਨੇ ਕਿਹਾ ਕਿ ਧੁੰਦ ਕਾਰਨ ਯਾਤਰੀਆਂ ਤੋਂ ਸਮੇਂ ਸਿਰ ਨਹੀਂ ਪਹੁੰਚਿਆ ਜਾ ਰਿਹਾ, ਜਿਸ ਕਾਰਨ ਫਲਾਈਟਾਂ ਨੂੰ ਰੱਦ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਏਅਰ ਇੰਡੀਆ ਦੀ ਪੁਣੇ ਅਤੇ ਮੁੰਬਈ, ਸਪਾਈਸ ਜੈੱਟ ਦੀ ਫਲਾਈਟ ਨੰਬਰ 2831/2834 ਸ਼ੁੱਕਰਵਾਰ ਨੂੰ ਰੱਦ ਰਹੀ। ਉਥੇ ਹੀ ਏਅਰ ਇੰਡੀਆ ਦੀ ਫਲਾਈਟ ਨੰਬਰ 641/813 ਨਿਰਧਾਰਿਤ ਸਮੇਂ ਤੋਂ 2.42 ਘੰਟੇ ਲੇਟ ਰਵਾਨਾ ਹੋਈ। ਇੰਡੀਗੋ ਦੀ ਫਲਾਈਟ ਨੰਬਰ 545/455 ਨਿਰਧਾਰਿਤ ਸਮੇਂ ਤੋਂ 2.50 ਘੰਟੇ ਲੇਟ ਰਹੀ। ਇਸ ਦੇ ਨਾਲ ਹੀ ਕਈ ਫਲਾਈਟਾਂ 25 ਤੋਂ 30 ਮਿੰਟ ਲੇਟ ਰਹੀਆਂ। ਉਧਰ ਪੱਛਮੀ ਐਕਸਪ੍ਰੈੱਸ ਗੱਡੀ ਨੰਬਰ 22925 ਨਿਰਧਾਰਿਤ ਸਮੇਂ ਤੋਂ 2 ਘੰਟੇ, ਬਾਂਦਰਾ ਸੁਪਰਫਾਸਟ ਰੇਲ ਗੱਡੀ ਨੰਬਰ 22451 ਇਕ ਘੰਟਾ ਰੇਲਵੇ ਸਟੇਸ਼ਨ 'ਤੇ ਲੇਟ ਪਹੁੰਚੀ। ਉਥੇ ਹੀ ਕਾਲਕਾ ਤੋਂ ਅੰਬਾਲਾ ਜਾਣ ਵਾਲੀ ਪੈਸੰਜਰ ਗੱਡੀ 54432 ਨੂੰ ਰੇਲਵੇ ਵਿਭਾਗ ਨੇ 20 ਦਸੰਬਰ ਤੋਂ 24 ਜਨਵਰੀ 2018 ਤਕ ਰੱਦ ਕਰ ਦਿੱਤਾ ਗਿਆ ਹੈ।
ਅਧਿਆਪਕ ਜਥੇਬੰਦੀਆਂ ਲਿਆ ਮਿਡ-ਡੇ ਮੀਲ ਸ਼ੁਰੂ ਕਰਨ ਦਾ ਫੈਸਲਾ
NEXT STORY