ਮਾਲੇਰਕੋਟਲਾ (ਜ਼ਹੂਰ)- ਸ਼੍ਰੋਮਣੀ ਅਕਾਲੀ ਦਲ ਨੇ ਵਧੀਕ ਡਿਪਟੀ ਕਮਿਸ਼ਨਰ ਸੁੱਖਪ੍ਰੀਤ ਸਿੰਘ ਸਿੱਧੂ ਮਾਲੇਰਕੋਟਲਾ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗਵਾਲ ਦੀ ਬਰਸੀ ਮੌਕੇ ਮਾਲੇਰਕੋਟਲਾ ਜ਼ਿਲ੍ਹੇ ’ਚ ਛੁੱਟੀ ਦਾ ਐਲਾਨ ਕੀਤੀ ਜਾਵੇ। ਇਸ ਮੌਕੇ ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ ਸੁੱਖਪ੍ਰੀਤ ਸਿੰਘ ਸਿੱਧੂ ਵੱਲੋਂ ਜ਼ਿਲ੍ਹਾ ਸੰਗਰੂਰ ’ਚ ਛੁੱਟੀ ਕੀਤੀ ਜਾਂਦੀ ਹੈ ਪਰ ਜ਼ਿਲ੍ਹਾ ਸੰਗਰੂਰ ’ਚੋਂ ਟੁੱਟ ਕੇ ਬਣੇ ਜ਼ਿਲ੍ਹਾ ਮਾਲੇਰਕੋਟਲਾ ਅਤੇ ਬਰਨਾਲਾ ਵਿਖੇ ਕਦੇ ਵੀ 20 ਅਗਸਤ ਨੂੰ ਛੁੱਟੀ ਐਲਾਨ ਨਹੀਂ ਕੀਤੀ ਜਾਂਦੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 14 ਅਗਸਤ ਲਈ ਵੱਡਾ ਐਲਾਨ! ਪੜ੍ਹੋ ਪੂਰੀ ਖ਼ਬਰ
ਉਨ੍ਹਾਂ ਕਿਹਾ ਕਿ 2 ਜੂਨ 2021 ਨੂੰ ਮਾਲੇਰਕੋਟਲਾ ਨੂੰ ਸੰਗਰੂਰ ’ਚੋਂ ਤੋੜ ਕੇ ਵੱਖਰਾ ਜ਼ਿਲ੍ਹਾ ਬਣਾਇਆ ਗਿਆ ਸੀ, ਇਸ ਲਈ ਇਸ ਜ਼ਿਲ੍ਹੇ ’ਚ ਸੰਤ ਹਰਚੰਦ ਸਿੰਘ ਲੌਂਗਵਾਲ ਦੀ ਬਰਸੀ ਦੀ ਛੁੱਟੀ ਕੀਤੀ ਜਾਣੀ ਬਣਦੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਤਰਲੋਚਨ ਸਿੰਘ ਧਲੇਰ ਨੇ ਵਧੀਕ ਡਿਪਟੀ ਕਮਿਸ਼ਨਰ ਸੁੱਖਪ੍ਰੀਤ ਸਿੰਘ ਸਿੱਧੂ ਮਾਲੇਰਕੋਟਲਾ ਤੋਂ ਮੰਗ ਕੀਤੀ ਕਿ 20 ਅਗਸਤ ਨੂੰ ਜ਼ਿਲ੍ਹਾ ਮਾਲੇਰਕਟਲਾ ਵਿਖੇ ਵੀ ਸਰਕਾਰੀ ਛੁੱਟੀ ਦਾ ਐਲਾਨ ਕੀਤੀ ਜਾਵੇ। ਸੰਤ ਹਰਚੰਦ ਸਿੰਘ ਲੌਂਗਵਾਲ ਦੀ ਸ਼ਹੀਦੀ ਸਮੁੱਚੇ ਪੰਜਾਬੀਆਂ ਲਈ ਬਹੁਤ ਅਹਿਮੀਅਤ ਰੱਖਦੀ ਹੈ।
ਇਹ ਖ਼ਬਰ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਐਲਾਨ! ਇਨ੍ਹਾਂ ਨੂੰ ਮਿਲਣਗੇ 40-40 ਹਜ਼ਾਰ ਰੁਪਏ
ਮਾਲੇਰਕੋਟਲਾ ਜ਼ਿਲੇ ਦੀ ਸੰਗਤ 20 ਅਗਸਤ ਨੂੰ ਲੌਂਗੋਵਾਲ ਵਿਖੇ ਪੁੱਜ ਕੇ ਸੰਤ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਚਾਹੁੰਦੀ ਹੈ। ਇਸ ਲਈ 20 ਅਗਸਤ ਨੂੰ ਜ਼ਿਲ੍ਹਾ ਮਾਲੇਰਕੋਟਲਾ ’ਚ ਛੁੱਟੀ ਐਲਾਨ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਜ਼ਿਲ੍ਹਾ ਡੈਲੀਗੇਟ ਜਥੇਦਾਰ ਜਸਪਾਲ ਸਿੰਘ ਬੋਪਾਰਾਏ, ਸਰਕਲ ਪ੍ਰਧਾਨ ਜਥੇਦਾਰ ਮਲਦੀਪ ਸਿੰਘ ਮਾਣਕਵਾਲ, ਯੂਥ ਆਗੂ ਸ਼ਿਵਮ ਮਟਕਨ ਅਤੇ ਨੇਤਾ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SBI ਖ਼ਾਤਾਧਾਰਕਾਂ ਨੂੰ ਝਟਕਾ, ਹੁਣ ਮੁਫ਼ਤ ਨਹੀਂ ਰਹੇਗੀ ਇਹ ਸੇਵਾ, 15 ਅਗਸਤ ਤੋਂ ਹੋਵੇਗਾ ਵੱਡਾ ਬਦਲਾਅ
NEXT STORY