ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਤੇੜਾ ਖੁਰਦ 'ਚੋਂ ਰਾਤੋ-ਰਾਤ ਗਾਇਬ ਹੋਏ ਪੂਰੇ ਪਰਿਵਾਰ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਘਰ ਦੇ ਮੁਖੀ ਹਰਵੰਤ ਸਿੰਘ ਨੇ ਹੀ ਆਪਣੇ ਧੀ-ਪੁੱਤਰਾਂ ਤੇ ਪਤਨੀ ਨੂੰ ਕਤਲ ਕਰ ਨਹਿਰ 'ਚ ਸੁੱਟ ਦਿੱਤਾ ਸੀ, ਜਿਨ੍ਹਾਂ 'ਚੋਂ ਪਤਨੀ ਤੇ ਛੋਟੇ ਪੁੱਤਰ ਦੀਆਂ ਲਾਸ਼ਾਂ ਮਿਲ ਗਈਆਂ ਹਨ। ਹਰਵਿੰਦਰ ਦੀ ਪਤਨੀ ਦਵਿੰਦਰ ਕੌਰ ਦੀ ਲਾਸ਼ ਕੱਲ ਹੀ ਨਹਿਰ 'ਚੋਂ ਮਿਲ ਗਈ ਸੀ ਜਦਕਿ ਛੋਟੇ ਬੇਟੇ ਲਵਰੂਪ ਦੀ ਲਾਸ਼ ਅੱਜ ਮਿਲੀ। ਪੁਲਸ ਮੁਤਾਬਕ ਹਰਵੰਤ ਸਿੰਘ ਨੇ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਕਰਕੇ ਘਰ 'ਚ ਕਲੇਸ਼ ਰਹਿੰਦਾ ਸੀ। ਇਸੇ ਕਾਰਨ ਹਰਵੰਤ ਨੇ ਆਪਣੇ ਇਕ ਭਾਣਜੇ ਨਾਲ ਮਿਲ ਸੁੱਤੇ ਪਏ ਪਰਿਵਾਰ ਦਾ ਕਤਲ ਕਰ ਦਿੱਤਾ ਤੇ ਲਾਸ਼ਾਂ ਨੂੰ ਬੋਰੀਆਂ 'ਚ ਪਾ ਕੇ ਨਹਿਰ 'ਚ ਸੁੱਟ ਦਿੱਤਾ। ਪੁਲਸ ਮੁਤਾਬਕ ਦੋਵੇਂ ਦੋਸ਼ੀ ਅਜੇ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਪੁਲਸ ਤੇ ਬੀ. ਐੱਸ. ਐੱਫ. ਦੇ ਤੈਰਾਕ ਹਰਵੰਤ ਦੇ ਵੱਡੇ ਲੜਕੇ ਤੇ ਲੜਕੀ ਦੀਆਂ ਲਾਸ਼ਾਂ ਨਹਿਰ 'ਚੋਂ ਲੱਭ ਰਹੇ ਹਨ. ਜਦਕਿ ਪੁਲਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨੂੰ ਜਲਦ ਮਿਲੇਗਾ 'ਸਿਹਤ ਬੀਮਾ ਯੋਜਨਾ' ਦਾ ਲਾਭ!
NEXT STORY