ਅਜਨਾਲਾ (ਫਰਿਆਦ): ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਚੱਲ ਰਹੇ ਕਿਸਾਨ ਅੰਦੋਲਨ ’ਚ ਲੰਗਰ ਦੀ ਸੇਵਾ ਕਰਨ ਗਏ ਅਜਨਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਰਾਏਪੁਰ ਖੁਰਦ ਦੇ ਵਾਸੀ ਬਜ਼ੁਰਗ ਲਾਂਗਰੀ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜੋਗਿੰਦਰ ਸਿੰਘ, ਕਰਮਬੀਰ ਸਿੰਘ, ਗੋਲਡੀ ਰਿਆਡ਼ ਨੇ ਦੱਸਿਆ ਕਿ ਅਜਨਾਲਾ ਤਹਿਸੀਲ ਦੇ ਪਿੰਡ ਰਾਏਪੁਰ ਖੁਰਦ ਦੇ ਵਾਸੀ ਹਲਵਾਈ ਰਤਨ ਸਿੰਘ (83 ਸਾਲਾ), ਜੋ ਕਿ ਕਿਸਾਨੀ ਦਾ ਧੰਦਾ ਕਰਨ ਦੇ ਨਾਲ-ਨਾਲ ਹਲਵਾਈ ਵੀ ਸੀ।
ਇਹ ਵੀ ਪੜ੍ਹੋ : ਦੁਖਦ ਖ਼ਬਰ: ਚੰਗੇ ਭਵਿੱਖ ਲਈ ਕੈਨੇਡਾ ਗਏ ਮਾਪਿਆ ਦੇ ਇਕਲੌਤੇ ਪੁੱਤ ਦੀ ਹਾਦਸੇ ’ਚ ਮੌਤ
ਉਹ ਦਿੱਲੀ ਦੇ ਸਿੰਘੂ ਬਾਰਡਰ ’ਤੇ ਕੇਂਦਰੀ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਉਣ ਲਈ ਚੱਲ ਰਹੇ ਸੰਘਰਸ਼ ’ਚ ਸ਼ਾਮਲ ਕਿਸਾਨਾਂ ਤੇ ਮਜ਼ਦੂਰਾਂ ਲਈ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣਾ ਸਾਹਿਬ ਰੋਪਡ਼ ਦੇ ਮੁੱਖ ਸੇਵਾਦਾਰ ਬਾਬਾ ਖੁਸ਼ਹਾਲ ਸਿੰਘ ਤੇ ਬਾਬਾ ਅਵਤਾਰ ਸਿੰਘ ਦੀ ਅਗਵਾਈ ’ਚ ਕਰੀਬ 15-16 ਦਿਨਾਂ ਤੋਂ ਲੰਗਰ ਬਣਾਉਣ ਦੀਆਂ ਸੇਵਾਵਾਂ ਨਿਭਾਅ ਰਹੇ ਸਨ। ਪਰ ਅਚਾਨਕ ਰਤਨ ਸਿੰਘ ਦੀ ਸਿਹਤ ਖ਼ਰਾਬ ਹੋ ਜਾਣ ਉਪਰੰਤ ਉਨ੍ਹਾਂ ਨੂੰ ਦਿੱਲੀ ਤੋਂ ਵਾਪਸ ਘਰ ਭੇਜ ਦਿੱਤੇ ਜਾਣ ਪਿੱਛੋਂ ਅਜਨਾਲਾ ਦੇ ਇਕ ਹਸਪਤਾਲ ਵਿਖੇ ਦਾਖਿਲ ਕਰਵਾਏ ਜਾਣ ’ਤੇ ਚੱਲ ਰਹੇ ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਾਲ 2020 ’ਚ ਗੁਰੂ ਦੀ ਨਗਰੀ ਨੂੰ ਦੁੱਖ ਭਰੇ ਦਿਨ ਦੇਖਣ ਨੂੰ ਮਿਲੇ
ਕਿਸਾਨਾਂ ਵੱਲੋਂ ਮੋਦੀ ਨੂੰ 2000 ਰੁਪਏ ਵਾਪਸ ਕਰਨ ਦੀ ਪੇਸ਼ਕਸ਼
NEXT STORY