ਅੰਮ੍ਰਿਤਸਰ (ਸੁਮਿਤ ਖੰਨਾ) — ਪੰਜਾਬ ਤੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ 'ਚ ਲੋਕਾਂ ਦੇ ਵਾਲ ਕੱਟੇ ਜਾਣ ਦੇ ਮਾਮਲੇ 'ਚ ਅਕਾਲ ਤਖਤ ਸਾਹਿਬ ਨੇ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਮਾਮਲੇ 'ਚ ਉਨ੍ਹਾਂ ਨੇ ਇਨ੍ਹਾਂ ਘਟਨਾਵਾਂ ਨੂੰ ਸਿਰਫ ਇਕ ਵਹਿਮ ਦੱਸਿਆ ਹੈ।
ਪੰਜਾਬ ਦੇ ਮੋਗਾ ਜ਼ਿਲੇ 'ਚ ਇਕ ਅੰਮ੍ਰਿਤ ਧਾਰੀ ਸਿਖ ਨੌਜਵਾਨ ਦੇ ਵਾਲ ਕੱਟੇ ਜਾਣ ਦੇ ਮਾਮਲੇ 'ਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਇਥੇ ਕੋਈ ਚੁੜੇਲ ਜਾਂ ਭੂਤ ਨਹੀਂ ਹੈ ਤੇ ਇਸ ਮਾਮਲੇ 'ਚ ਪ੍ਰਸ਼ਾਸਨ ਨੂੰ ਉਨ੍ਹਾਂ ਦੋਸ਼ੀ ਲੋਕਾਂ ਨੂੰ ਫੜਨ ਲਈ ਕਿਹਾ ਹੈ, ਜੋ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਦੀ ਸੋਚੀ ਸਮਝੀ ਸਾਜਿਸ਼ ਤਹਿਤ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਹਿਮ ਤੇ ਅੰਧਵਿਸ਼ਵਾਸ 'ਚ ਨਾ ਪੈਣ ਕਿਉਂਕਿ ਸਾਵਨ ਤੇ ਭਾਦੋਂ ਮਹੀਨੇ 'ਚ ਕਈ ਅਫਵਾਹਾ ਫੈਲਾਈਆਂ ਜਾਂਦੀਆਂ ਹਨ, ਉਨ੍ਹਾਂ ਕਿਹਾ ਕਿ ਪਿਛਲੀ ਵਾਰ ਕਾਲੇ ਕੱਛੇ ਵਾਲੇ ਆਏ ਸਨ ਤੇ ਇਸ ਵਾਰ ਇਹ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਲੋਕਾਂ ਨੂੰ ਦਹਿਸ਼ਤ ਤੋਂ ਮੁਕਤ ਕਰਨ ਲਈ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਲੋਕ ਸ਼ਾਂਤੀ ਨਾਲ ਰਹਿ ਸਕਣ।
ਹੁਣ ਜਲੰਧਰ 'ਚ ਸ਼ੁਰੂ ਹੋਈ ਗੁੱਤ ਕੱਟਣ ਦੀ ਵਾਰਦਾਤ, ਬਣਿਆ ਦਹਿਸ਼ਤ ਦਾ ਮਾਹੌਲ (pics)
NEXT STORY