ਲੁਧਿਆਣਾ (ਹਿਤੇਸ਼)- ਇਕ ਪਾਸੇ ਜਿੱਥੇ ਅਕਾਲੀ-ਭਾਜਪਾ ਦਾ ਹਰ ਛੋਟਾ-ਵੱਡਾ ਨੇਤਾ ਪੰਜਾਬ ਦੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਗਠਜੋੜ ਹੋਣ ਦੀ ਗੱਲ ਤੋਂ ਇਨਕਾਰ ਕਰ ਰਿਹਾ ਹੈ ਪਰ ਕੇਂਦਰੀ ਮੰਤਰੀ ਆਲਵਲੇ ਨੇ ਇਸ ਸਬੰਧੀ ਸਿਆਸੀ ਗਲਿਆਰਿਆਂ ਵਿਚ ਚੱਲ ਰਹੀਆਂ ਅਟਕਲਾਂ ’ਤੇ ਮੋਹਰ ਲਗਾ ਦਿੱਤੀ ਹੈ।
ਸ਼ੁੱਕਰਵਾਰ ਨੂੰ ਲੁਧਿਆਣਾ ਪੁੱਜੇ ਆਲਵਲੇ ਨੇ ਕਿਹਾ ਕਿ ਮੌਜੂਦਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਗੁੱਡ ਗਵਰਨੈਂਸ ਦੇਣ ਵਿਚ ਨਾਕਾਮ ਰਹੀ ਹੈ ਤੇ ਕਾਨੂੰਨ ਵਿਵਸਥਾ ਦੇ ਹਾਲਾਤ ਵੀ ਕਾਫੀ ਖ਼ਰਾਬ ਹਨ ਜਿਸ ਹਾਲਾਤ ਤੋਂ ਪੰਜਾਬ ਦੇ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਅਕਾਲੀ-ਭਾਜਪਾ ਗਠਜੋੜ ਹੋਣਾ ਹੀ ਇੱਕੋ-ਇਕ ਬਦਲ ਨਜ਼ਰ ਆ ਰਿਹਾ ਹੈ। ਇੱਥੋਂ ਤੱਕ ਕਿ ਅਠਾਵਲੇ ਨੇ ਐੱਨ.ਡੀ.ਏ. ਦਾ ਹਿੱਸਾ ਹੋਣ ਦੇ ਨਾਤੇ ਪੰਜਾਬ ਵਿਚ ਹੋਣ ਵਾਲੀ ਸੀਟ ਸ਼ੇਅਰਿੰਗ ਵਿਚ ਵੀ ਆਰ.ਪੀ.ਆਈ. ਦੀ ਦਾਅਵੇਦਾਰੀ ਜਤਾਈ ਹੈ।
ਡਾ. ਅੰਬੇਡਕਰ ਦੇ ਬੁੱਤ ਦੇ ਅਨਾਦਰ ਪਿੱਛੇ ਸਾਜ਼ਿਸ਼ ਦਾ ਜਤਾਇਆ ਸ਼ੱਕ
ਅਠਾਵਲੇ ਨੇ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਸਥਿਤ ਡਾ.ਅੰਬੇਡਕਰ ਦੇ ਬੁੱਤ ਦੇ ਅਨਾਦਰ ਪਿੱਛੇ ਸਾਜ਼ਿਸ਼ ਦਾ ਸ਼ੱਕ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹੀ ਗੱਲ ਉਨ੍ਹਾਂ ਨੇ ਦਿੜਬਾ ਵਿਚ ਇਕ ਦਲਿਤ ਵਿਅਕਤੀ ਵੱਲੋਂ ਗੰਭੀਰ ਦੋਸ਼ ਲਗਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਵੀ ਕਹੀ ਹੈ।
ਰਾਹੁਲ ਨੂੰ ਨਹੀਂ ਮਿਲੇਗਾ ਸੰਵਿਧਾਨ ਤੇ ਸਿਆਸਤ ਦਾ ਫਾਇਦਾ
ਅਠਾਵਲੇ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਸੰਵਿਧਾਨ ਤੇ ਰਾਜਨੀਤੀ ਦਾ ਫਾਇਦਾ ਨਹੀਂ ਮਿਲੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਕਿ ਹਰ ਵਰਗ ਦੀ ਭਲਾਈ ਲਈ ਜੋ ਫੈਸਲੇ ਲਏ ਜਾ ਰਹੇ ਹਨ, ਦੇ ਚਲਦੇ ਉਹ 2029 ਵਿਚ ਵੀ ਪੀ.ਐੱਮ. ਬਣਨਗੇ। ਅਠਾਵਲੇ ਨੇ ਕਿਹਾ ਕਿ ਵਿਰੋਧੀ ਨੇਤਾਵਾਂ ਦੇ ਦਾਅਵਿਆਂ ਦੇ ਉਲਟ ਭਾਰਤ ਨੂੰ ਬ੍ਰਿਕਸ ਸੰਮੇਲਨ ਤੋਂ ਇੰਟਰਨੈਸ਼ਨਲ ਪੱਧਰ ’ਤੇ ਫਾਇਦਾ ਮਿਲੇਗਾ।
ਪੰਜਾਬ : ਗੰਨ ਹਾਊਸਾਂ 'ਤੇ ਪੁਲਸ ਦੀ ਵੱਡੀ ਕਾਰਵਾਈ, ਮਾਲਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
NEXT STORY