ਮਾਛੀਵਾੜਾ ਸਾਹਿਬ (ਟੱਕਰ) : ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਗਠਜੋੜ ਹੋਣ ’ਤੇ ਮਾਛੀਵਾੜਾ ਸਾਹਿਬ 'ਚ ਆਗੂਆਂ ਅਤੇ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਅਤੇ ਜ਼ਿਲ੍ਹਾ ਜੱਥੇਦਾਰ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਦੋਵੇਂ ਹੀ ਪਾਰਟੀ ਦੇ ਵਰਕਰਾਂ ਨੇ ਇਕੱਠੇ ਹੋ ਕੇ ਗਠਜੋੜ ਦਾ ਜਸ਼ਨ ਮਨਾਇਆ। ਸਭ ਤੋਂ ਪਹਿਲਾਂ ਚਰਨ ਕੰਵਲ ਚੌਂਕ ਵਿਖੇ ਵਰਕਰਾਂ ਵਲੋਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਅਤੇ ਗਠਜੋੜ ਹੋਣ ਦਾ ਸ਼ੁਕਰਾਨਾ ਕਰ ਭਵਿੱਖ 'ਚ ਆਉਣ ਵਾਲੀਆਂ ਚੋਣਾਂ ਦੀ ਸਫ਼ਲਤਾ ਲਈ ਕਾਮਨਾ ਕੀਤੀ। ਇਸ ਮੌਕੇ ਦੋਵੇਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਢੋਲ ਦੀ ਥਾਪ ’ਤੇ ਭੰਗੜੇ ਪਾਉਂਦਿਆਂ ਲੱਡੂ ਵੰਡੇ ਅਤੇ ਖੁਸ਼ੀ 'ਚ ਪਟਾਕੇ ਵੀ ਚਲਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਦਾ ਗਠਜੋੜ ਪੰਜਾਬ ਦੇ ਹਿੱਤਾਂ ਵਾਲਾ ਹੈ, ਇਸ ਨਾਲ ਪ੍ਰਮੁੱਖ ਸਮੱਸਿਆਵਾਂ ਜਿਸ 'ਚ ਕਿਸਾਨਾਂ ਨੂੰ ਫ਼ਸਲਾਂ ਦਾ ਸਮਰਥਨ ਮੁੱਲ, ਬੰਦੀ ਸਿੰਘਾਂ ਦੀ ਰਿਹਾਈ ਦਾ ਜਿੱਥੇ ਹੋਵੇਗਾ, ਉੱਥੇ ਨਾਲ ਹੀ ਪੰਜਾਬ ਨੂੰ ਨਸ਼ਾ ਅਤੇ ਅਪਰਾਧ ਮੁਕਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਠਜੋੜ ਹੋਣ ਤੋਂ ਬਾਅਦ ਵਿਰੋਧੀ ਸਿਆਸੀ ਪਾਰਟੀਆਂ ਦੀ ਨੀਂਦ ਉਡ ਗਈ ਹੈ ਅਤੇ ਉਹ ਬੌਖਲਾਹਟ 'ਚ ਦਿਖਾਈ ਦੇ ਰਹੀ ਹਨ। ਢਿੱਲੋਂ ਨੇ ਕਿਹਾ ਕਿ ਗਠਜੋੜ ਤੋਂ ਬਾਅਦ ਪੰਜਾਬ 'ਚ ਸਰਕਾਰ ਬਣਨੀ ਤੈਅ ਹੈ ਅਤੇ ਲੋਕ ਉਨ੍ਹਾਂ ਦਾ ਡੱਟ ਕੇ ਸਾਥ ਦੇਣ। ਇਸ ਮੌਕੇ ਕੌਮੀ ਕਾਰਜਕਾਰੀ ਪ੍ਰਧਾਨ ਯੂਥ ਅਕਾਲੀ ਦਲ ਹਰਜੋਤ ਸਿੰਘ ਮਾਂਗਟ, ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਸੁਖਵਿੰਦਰ ਲਾਲ ਸੁੱਖੀ ਸ਼ਰਮਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਸੀਨੀਅਰ ਆਗੂ ਹਰਜਤਿੰਦਰ ਸਿੰਘ ਬਾਜਵਾ, ਨੰਬਰਦਾਰ ਦਰਸ਼ਨ ਸਿੰਘ ਮਿੱਠੇਵਾਲ, ਜਥੇਦਾਰ ਹਰਜੀਤ ਸਿੰਘ ਸ਼ੇਰੀਆਂ, ਅਰਵਿੰਦਰਪਾਲ ਸਿੰਘ ਵਿੱਕੀ, ਟਹਿਲ ਸਿੰਘ ਔਜਲਾ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਸੰਜੀਵ ਲੀਹਲ, ਡਾ. ਸੰਜੀਵ ਗਰਗ, ਸਾਬਕਾ ਕੌਂਸਲਰ ਮਨਜੀਤ ਮੱਕੜ, ਮੇਵਾ ਸਿੰਘ ਰਾਣਵਾਂ, ਚਰਨਜੀਤ ਸਿੰਘ ਲੱਖੋਵਾਲ, ਦਲਜੀਤ ਸਿੰਘ ਬੁੱਲੇਵਾਲ, ਵਿਕਾਸ ਮਿੱਤਲ, ਸਤੀਸ਼ ਸਿੰਗਲਾ, ਹਰਜਿੰਦਰ ਸਿੰਘ ਗੜ੍ਹੀ ਤਰਖਾਣਾ, ਜਸਪਾਲ ਸਿੰਘ, ਅਮਰਜੀਤ ਸਿੰਘ ਢਿੱਲੋਂ, ਨੰਬਰਦਾਰ ਧਰਮਿੰਦਰ ਸ਼ੈਰੀ, ਪੁਸ਼ਪਿੰਦਰ ਸਿੰਘ ਧੰਨੋਆ ਹਾਜ਼ਰ ਸਨ।
ਟਿਕਟ ਕਿਸੇ ਨੂੰ ਵੀ ਮਿਲੇ ਅਕਾਲੀ-ਭਾਜਪਾ ਵਰਕਰ ਸਮਰਾਲਾ ਸੀਟ ਸ਼ਾਨ ਨਾਲ ਜਿਤਾਉਗੇ
ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਹੋਣ ਤੋਂ ਬਾਅਦ ਹਲਕਾ ਸਮਰਾਲਾ ਵਿਚ ਇਹ ਵੀ ਚਰਚਾ ਛਿੜ ਗਈ ਹੈ ਕਿ ਹੁਣ ਇਹ ਸੀਟ ਕਿਸ ਪਾਰਟੀ ਦੇ ਆਗੂ ਨੂੰ ਮਿਲੇਗੀ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਵਲੋਂ ਪਰਮਜੀਤ ਸਿੰਘ ਢਿੱਲੋਂ ਨੂੰ ਇੱਥੋਂ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਇਸ ਸਬੰਧੀ ਪਰਮਜੀਤ ਢਿੱਲੋਂ ਨੇ ਕਿਹਾ ਕਿ ਇਸ ਹਲਕੇ ਤੋਂ ਟਿਕਟ ਭਾਜਪਾ ਜਾਂ ਅਕਾਲੀ ਦਲ ਕਿਸੇ ਵੀ ਆਗੂ ਨੂੰ ਮਿਲੇ। ਦੋਵੇਂ ਪਾਰਟੀਆਂ ਦੇ ਵਰਕਰ ਇੱਕਜੁਟ ਹੋ ਕੇ ਵਿਧਾਨ ਸਭਾ ਚੋਣਾਂ ਵਿਚ ਸਮਰਾਲਾ ਸੀਟ ਜਿਤਾਉਣ ਲਈ ਕੰਮ ਕਰਨਗੇ ਅਤੇ ਚੋਣ ਸ਼ਾਨ ਨਾਲ ਜਿਤਾਉਣਗੇ।
ਭਾਜਪਾ ਵੱਲੋਂ ਅਹੁਦੇਦਾਰਾਂ ਦੀ ਇਕ ਹੋਰ ਸੂਚੀ ਜਾਰੀ, 15 ਆਗੂਆਂ ਨੂੰ ਸੌਂਪੀ ਗਈ ਜ਼ਿੰਮੇਵਾਰੀ
NEXT STORY