ਲੁਧਿਆਣਾ : ਲੁਧਿਆਣਾ 'ਚ ਅੱਜ-ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀਆਂ ਸਥਾਨਕ ਸਿਆਸੀ ਸਰਗਰਮੀਆਂ ਨੂੰ ਇਕ ਤਰਵਾਂ ਨਾਲ ਹੁਣ ਬਰੇਕਾਂ ਲੱਗੀਆਂ ਹੋਈਆਂ ਹਨ। ਇਸ ਦਾ ਸਿੱਧਾ ਜਿਹਾ ਕਾਰਨ ਜ਼ਿਲਾ ਪ੍ਰਧਾਨ ਸ. ਢਿੱਲੋਂ ਦਾ ਵਿਦੇਸ਼ ਜਾਣਾ ਮੰਨਿਆ ਜਾ ਰਿਹਾ ਹੈ, ਜਦੋਂ ਕਿ ਦੂਜਾ ਤਰਕ ਅਕਾਲੀ ਭਰਤੀ ਨੂੰ ਆਖ ਰਹੇ ਹਨ ਪਰ ਪੰਜਾਬ ਦੇ ਸਭ ਤੋਂ ਵੱਡੇ ਜ਼ਿਲੇ ਲੁਧਿਆਣਾ 'ਚ ਅਕਾਲੀ ਦਲ ਦੀਆਂ ਸਰਗਰਮੀਆਂ ਦਾ ਠੱਪ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਹੋਈ ਸ਼ਰਮਨਾਕ ਹਾਰ ਦੇ ਸਦਮੇ ਤੋਂ ਬਾਅਦ ਅਕਾਲੀ ਦਲ ਅਜੇ ਤੱਕ ਉੱਭਰ ਨਹੀਂ ਸਕਿਆ, ਜਦੋਂ ਕਿ ਦੂਜੇ ਪਾਸੇ ਕਾਂਗਰਸ ਰਾਜ ਕਰ ਰਹੀ ਹੈ ਅਤੇ ਅਕਾਲੀਆਂ ਦੇ ਸਿਆਸੀ ਸ਼ਰੀਕ ਬੈਂਸ ਹਸਪਤਾਲਾਂ 'ਚ ਜਾ ਕੇ ਛਾਪੇ ਮਾਰ ਰਹੇ ਹਨ। ਬੈਂਸ ਬੀਤੇ ਦਿਨ ਆਪਣੀ ਟੀਮ ਨਾਲ ਬਟਾਲੇ ਜਾ ਪੁੱਜੇ ਅਤੇ ਗਰੀਬਾਂ ਨੂੰ ਸਹੂਲਤਾਂ ਦੇ ਗਏ ਪਰ ਅਕਾਲੀ ਦਲ ਜਿਸ ਨੇ 10 ਸਾਲ ਰਾਜ ਕੀਤਾ, ਉਹ ਅੱਜ-ਕੱਲ੍ਹ ਹਾਸ਼ੀਏ 'ਤੇ ਕਿਉਂ ਆ ਗਈ, ਇਹ ਸਵਾਲ ਅੱਜ ਹਰ ਛੋਟਾ-ਵੱਡਾ ਅਕਾਲੀ ਨੇਤਾ ਕਰ ਰਿਹਾ ਹੈ।
ਭਾਜਪਾ ਦੀ ਮੰਗ, ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ ਬਟਾਲਾ ਫੈਕਟਰੀ ਧਮਾਕੇ ਦੀ ਜਾਂਚ
NEXT STORY