ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ 'ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਗਿਆ ਹੈ। ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਤੋਂ ਪੁੱਛਿਆ ਹੈ ਕਿ ਉਨ੍ਹਾਂ ਵਿਚ ਮਾੜੀ ਮੋਟੀ ਜ਼ਮੀਰ ਜਿਉਂਦੀ ਹੈ ਜਾਂ ਨਹੀਂ? ਅਰਸ਼ਦੀਪ ਕਲੇਰ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਗੈਂਗਸਟਰਾਂ ਦੇ ਮਸਲੇ 'ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਵੀ ਦਿੱਤੀ।
ਦਰਅਸਲ, ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਵੱਲੋਂ ਅੰਮ੍ਰਿਤਸਰ ਵਿਚ ਇਕ ਵਿਆਹ ਸਮਾਗਮ ਵਿਚ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੀ ਸ਼ਮੂਲੀਅਤ 'ਤੇ ਸਵਾਲ ਖੜ੍ਹੇ ਕੀਤੇ ਗਏ ਸਨ। ਪੰਨੂ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਅਰਸ਼ਦੀਪ ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਆਸੀ ਦੀਵਾਲੀਆਪਨ ਦਾ ਸ਼ਿਕਾਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 'ਆਪ' ਸਿਆਸਤ ਦਾ ਪੱਧਰ ਐਨਾ ਹੇਠਾਂ ਲੈ ਆਈ ਹੈ ਕਿ ਹੁਣ ਧੀਆਂ-ਭੈਣਾਂ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਉਨ੍ਹਾਂ ਤੇ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ 'ਆਪ' ਪੰਜਾਬ ਦੇ ਆਗੂਆਂ ਨੂੰ ਪੁੱਛਿਆ ਕਿ ਉਨ੍ਹਾਂ ਦੀ ਮਾੜੀ ਮੋਟੀ ਜ਼ਮੀਰ ਜਿਉਂਦੀ ਹੈ ਜਾਂ ਦਿੱਲੀ ਦੇ ਮਗਰ ਲੱਗ ਕੇ ਸਾਰੀ ਮਾਰ ਦਿੱਤੀ ਹੈ?
ਅਰਸ਼ਦੀਪ ਕਲੇਰ ਨੇ ਕਿਹਾ ਕਿ ਤੁਹਾਡੀ ਅਕਾਲੀ ਦਲ ਨਾਲ ਸਿਆਸੀ ਕਿੜ ਹੋ ਸਕਦੀ ਹੈ, ਪਰ ਕਿਸੇ ਧੀ ਦੇ ਵਿਆਹ ਦੀਆਂ ਤਸਵੀਰਾਂ ਨੂੰ ਵਾਇਰਲ ਕਰਨਾ ਪੰਜਾਬੀਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਧੀ ਤਾਂ ਦੁਸ਼ਮਣ ਦੀ ਵੀ ਹੋਵੇ, ਉਸ ਦੇ ਕਾਰਜ 'ਤੇ ਵੀ ਪੰਜਾਬੀ ਸਵਾਲ ਨਹੀਂ ਚੁੱਕਦੇ।
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ 'ਚ 3 ਦਿਨਾਂ ਤੱਕ ਚੱਲੀ ED ਦੀ ਛਾਪੇਮਾਰੀ
NEXT STORY