ਬਠਿੰਡਾ—ਦੇਸ਼ਭਰ 'ਚ ਸ਼ੁਰੂ ਕੀਤੀ ਗਈ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ 'ਤੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨਸਭਾ ਖੇਤਰ ਲੰਬੀ 'ਚ ਬ੍ਰੇਕ ਲੱਗ ਗਈ। ਮੁਹਿੰਮ ਬਾਦਲ ਪਰਿਵਾਰ ਦੇ ਕਰੀਬੀ ਸ਼ਿਅਦ ਨੇਤਾ ਤਜਿੰਦਰ ਸਿੰਘ ਮਿੱਡੂਖੇੜਾ ਨੇ ਰੋਕਿਆ। ਇਸ ਦੀ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ 'ਚ ਉਨ੍ਹਾਂ ਨੇ ਭਾਜਪਾ ਦੇ ਲੰਬੀ ਦੇ ਇੰਚਾਰਜ ਕੁਲਵੰਤ ਸਿੰਘ ਨੂੰ ਇਥੇ ਤਕ ਕਹਿ ਦਿੱਤਾ ਕਿ 'ਜੇ ਅਸੀਂ ਮੋਦੀ ਸਾਹਿਬ ਦੇ ਹਲਕੇ 'ਚ ਜਾ ਕੇ ਮੈਂਬਰਸ਼ਿਪ ਕਰਾਂਗੇ ਤਾਂ ਰੌਲਾ ਹੀ ਪਵੇਗਾ।
ਭਾਜਪਾ ਨੇਤਾ ਨੇ ਮਿੱਡੂਖੜਾ ਨੂੰ ਵਾਰ-ਵਾਰ ਕਿਹਾ ਕਿ ਉਹ ਅਕਾਲੀ ਦਲ ਨਾਲ ਹੈ। ਕੋਈ ਚਿੰਤਾ ਦੀ ਗੱਲ ਨਹੀਂ ਹੈ। ਅਸੀਂ ਕਿਸੇ ਅਕਾਲੀ ਵਰਕਰ ਨੂੰ ਨਹੀਂ ਤੋੜ ਰਹੇ ਹਾਂ। ਪਾਰਟੀ ਦਾ ਉਤੋਂ ਮੈਂਬਰ ਬਣਨ ਦਾ ਆਦੇਸ਼ ਹੈ। ਬਾਵਜੂਦ ਇਸ ਦੇ ਮਿੱਡੂਖੜਾ ਨੇ ਕੁਲਵੰਤ ਦੀ ਇਕ ਨਾ ਸੁਣੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਕਹਿਣ 'ਤੇ ਤੁਸੀਂ ਕਿ ਅੱਗ 'ਚ ਹੱਥ ਪਾ ਰਹੇ ਹੋ। ਪਾਰਟੀ ਨੂੰ ਕਹਿ ਦਵੋਂ ਕਿ ਮੈਂਬਰਸ਼ਿਪ ਡਰਾਈਵ ਚੱਲ ਰਹੀ ਹੈ ਅਤੇ ਮੌਜਾਂ ਕਰੋ। ਅਕਾਲੀ ਨੇਤਾ ਦੀ ਮੈਂਬਰਸ਼ਿਪ ਰੋਕਣ ਦੇ ਇਸ ਫਰਮਾਨ ਨਾਲ ਭਾਜਪਾ ਵਰਕਰਾਂ 'ਚ ਰੋਸ ਹੈ।
ਲੰਬੀ ਵਿਧਾਨਸਭਾ ਖੇਤਰ ਦੇ ਭਾਜਪਾ ਇੰਚਾਰਜ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ ਐਤਵਾਰ ਨੂੰ ਉਨ੍ਹਾਂ ਨੇ ਪਿੰਡ ਖੇਮਾ ਖੇੜ ਦੇ ਗੁਰੂਦੁਆਰੇ ਸਾਹਿਬ ਦੇ ਸਪੀਕਰ 'ਚ ਅਨਾਊਸਮੈਂਟ ਕਰਵਾਈ ਸੀ ਕਿ ਸੋਮਵਾਰ ਨੂੰ ਪਿੰਡ 'ਚ ਮੈਂਬਰਸ਼ਿਪ ਕੈਂਪ ਲਗਾਇਆ ਜਾਵੇਗਾ। ਇਸ ਤੋਂ ਬਾਅਦ ਪਿੰਡ ਦਾ ਸਰਪੰਚ ਪੱਪੂ ਉਨ੍ਹਾਂ ਦੇ ਘਰ ਆ ਗਿਆ ਅਤੇ ਅਨਾਊਸਮੈਂਟ 'ਤੇ ਸਖਤ ਇਤਰਾਜ਼ ਜਤਾਇਆ। ਸਰਪੰਚ ਨੇ ਕਿਹਾ ਕਿ ਪਿੰਡ 'ਚ ਅਜਿਹਾ ਕੈਂਪ ਨਹੀਂ ਲੱਗੇਗਾ। ਸਰਪੰਚ ਨੇ ਇਸ ਦੇ ਰਵੱਈਏ ਦੀ ਜਾਣਕਾਰੀ ਦੇਣ ਅਤੇ ਉਸ ਨੂੰ ਸਮਝਾਉਣ ਲਈ ਸੋਮਵਾਰ ਸਵੇਰੇ ਉਨ੍ਹਾਂ ਨੇ ਅਕਾਲੀ ਨੇਤਾ ਮਿੱਡੂਖੇੜਾ ਨੂੰ ਫੋਨ ਕੀਤਾ ਸੀ। ਹਾਲਾਂਕਿ ਇਹ ਉਲਟਾ ਉਨ੍ਹਾਂ ਨੂੰ ਨਸੀਹਤ ਦੇਣ ਲੱਗੇ।
ਤੈਨੂੰ ਜਦ ਠੋਕਿਆ ਤਾਂ ਤੇਰੀ ਪਾਰਟੀ ਨੇ ਵੀ ਨਹੀਂ ਸੁਣਨੀ
ਮਿੱਡੂਖੇੜਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਦਖਲ ਨਾ ਦੇਣ। ਇਹ ਬਾਦਲ ਸਾਹਿਬ ਦਾ ਹਲਕਾ ਹੈ। ਅਜਿਹੇ 'ਚ ਕੱਲ ਨੂੰ ਕੰਟਰੋਵਰਸੀ ਪੈਦਾ ਹੋ ਜਾਵੇਗੀ। ਅੱਜ ਮੈਂਬਰਸ਼ਿਪ ਅਭਿਆਨ ਚਲਾਓਗੇ, ਕੱਲ ਨੂੰ ਵਰਕਰਾਂ ਨੂੰ ਹਿਲਾਓਗੇ। ਕੁਲਵੰਤ ਨੇ ਕਿਹਾ ਕਿ ਉਨ੍ਹਾਂ ਨੇ ਅਕਾਲੀ ਨੇਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਪਾਰਟੀ ਦੇ ਆਦੇਸ਼ 'ਤੇ ਸਿਰਫ ਪਾਰਟੀ ਮੈਂਬਰ ਬਣਾ ਰਹੇ ਹਨ, ਕਿਸੇ ਨੂੰ ਹਿੱਲਾ ਨਹੀਂ ਰਹੇ। ਇਸ 'ਤੇ ਅਕਾਲੀ ਨੇਤਾ ਨੇ ਕਿਹਾ ਕਿ ਤੂੰ ਬਾਹਲਾ ਇੰਟਰਫੀਅਰ ਨਾ ਕਰ। ਤੂੰ ਜ਼ਰੂਰ ਪੰਗਾ ਲੈਣਾ। ਪਾਰਟੀ ਨੇ ਕਾ ਕਿ ਠੀਕ ਆ, ਪਰ ਤੂੰ ਛੱਡ ਪਰੇ। ਕਿਉਂ ਅੱਗ 'ਚ ਹੱਥ ਪਾਉਣਾ। ਅਕਾਲੀ ਨੇਤਾ ਨੇ ਇਹ ਵੀ ਕਿਹਾ ਕਿ ਤੂੰ ਕਿਉਂ ਇਥੋ ਟਿਕਟ ਲੈਣੀ ਹੈ। ਸਾਡੀ ਜ਼ਮੀਨ ਹੇਠੋਂ ਮਿੱਟੀ ਨਾ ਕੱਢੋ, ਇਹ ਚੰਗੀ ਗੱਲ ਨਹੀਂ ਹੈ। ਕੱਲ ਨੂੰ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਬਣ ਜਾਵੇਗੀ। ਫਿਰ ਤੈਨੂੰ ਜਦ ਠੋਕੇਗਾਂ ਤਾਂ ਤੇਰੀ ਪਾਰਟੀ ਨੇ ਵੀ ਨਹੀਂ ਸੁਣਨੀ। ਤੇਰੇ ਇਲਾਵਾ ਇਸ ਏਰੀਆ 'ਚ ਕਿਸੇ ਦੀ ਮੂਵਮੈਂਟ ਨਹੀਂ ਹੈ। ਸਾਨੂੰ ਲੱਗ ਰਿਹਾ ਹੈ ਕਿ ਤੂੰ ਸਾਡੇ ਵਿਰੋਧ 'ਚ ਚੱਲ ਰਿਹਾ ਹੈ। ਤੂੰ ਇਸ ਚੱਕਰ 'ਚ ਨਾ ਪੈ।
ਮੁੱਦਿਆਂ 'ਤੇ ਇਨਾਂ ਗੋਰ ਕਿਉਂ : ਮਿੱਡੂਖੇੜਾ
ਇਸ ਸਬੰਧ 'ਚ ਗੱਲ ਕਰਨ 'ਤੇ ਤਜਿੰਦਰ ਮਿੱਡੂਖੇੜਾ ਨੇ ਕਿਹਾ ਕਿ ਇਹ ਕੋਈ ਇਨਾਂ ਵੱਡਾ ਇਸ਼ੂ ਨਹੀÎਂ ਹੈ। ਤੁਸੀਂ ਲੋਕ ਪਤਾ ਨਹੀਂ ਇਨੀਂ ਜ਼ਿਆਦਾ ਗੋਰ ਕਰ ਰਹੇ ਹੋ। ਉਸ ਦਾ ਮੈਨੂੰ ਫੋਨ ਕਰਨ ਦਾ ਕਿ ਮਤਲਬ ਸੀ। ਵੈਸੇ ਵੀ ਉਹ ਕੈਂਪ ਲੱਗਾ ਕੇ ਮੋਦੀ ਦੀਆਂ ਸਕੀਮਾਂ ਦੇ ਨਾਂ 'ਤੇ ਕਥਿਤ ਤੌਰ 'ਤੇ ਪੈਸੇ ਇਕੱਠੇ ਕਰਦਾ ਹੈ।
ਅਕਾਲੀ ਨੇਤਾ ਦਾ ਦਖਲ ਨਿੰਦਨਯੋਗ : ਦਿਆਲ ਸੋਢੀ
ਭਾਜਪਾ ਮੈਂਬਰਸ਼ਿਪ ਮੁਹਿੰਮ ਪੰਜਾਬ ਦੇ ਪ੍ਰਮੁੱਖ ਦਾਸ ਸੋਢੀ ਨੇ ਕਿਹਾ ਕਿ ਅਕਾਲੀ ਨੇਤਾ ਦਾ ਇਹ ਕਦਮ ਨਿੰਦਨਯੋਗ ਹੈ। ਹਰ ਇਕ ਪਰਾਟੀ ਨੂੰ ਆਪਣਾ ਜਨ ਅਧਾਰ ਵਧਾਉਣ ਦਾ ਅਧਿਕਾਰ ਹੈ। ਇਸ ਨੂੰ ਕੋਈ ਰੋਕ ਨਹੀਂ ਸਕਦਾ। ਮਿੱਡੂਖੇੜਾ ਦਾ ਭਾਜਪਾ ਨੇਤਾ ਨੂੰ ਧਮਕਾਉਣਾ ਬਿਲਕੁਲ ਗਲਤ ਹੈ। ਪੂਰੇ ਮਾਮਲੇ ਨੂੰ ਹਾਈਕਮਾਨ ਦੇ ਧਿਆਨ 'ਚ ਲਿਆਇਆ ਗਿਆ ਹੈ।
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ
NEXT STORY