ਤਲਵੰਡੀ ਭਾਈ (ਪਾਲ) : ਕਿਸੇ ਸਮੇਂ ਖੇਤੀ ਦੇ ਧੰਦੇ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ ਪਰ ਅੱਜ ਇਹ ਧੰਦਾ ਲਾਹੇਵੰਦ ਨਹੀਂ ਰਿਹਾ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ’ਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਦੇਸ਼ ਦੇ ਅੰਨ ਭੰਡਾਰ ’ਚ 70 ਫੀਸਦੀ ਯੋਗਦਾਨ ਪਾਉਣ ਵਾਲੇ ਕਰਜ਼ੇ ਦੀ ਦਲ-ਦਲ ’ਚ ਬੁਰੀ ਤਰ੍ਹਾਂ ਧੱਸਦੇ ਜਾ ਰਹੇ ਹਨ। ਪੰਜਾਬ ਦੇ ਕਿਸਾਨਾਂ ਲਈ ਇਸ ਵਾਰ ਪਾਣੀ ਦਾ ਸੰਕਟ ਇਸ ਸਮੇਂ ਗੰਭੀਰ ਦੌਰ ’ਚ ਸ਼ਾਮਲ ਹੋ ਗਿਆ ਹੈ ਅਤੇ ਕਿਸਾਨ ਦੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ। ਪੰਜਾਬ ਦੇ ਬਹੁਤੇ ਇਲਾਕਿਆਂ ’ਚ ਨਾ ਸਿਰਫ ਕਿਸਾਨਾਂ ਸਗੋਂ ਘਰੇਲੂ ਵਰਤੋਂ ਲਈ ਵਰਤਣ ਵਾਲੇ ਪਾਣੀ ਲਈ ਵੀ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ। ਗਰਮੀ ’ਚ ਧਰਤੀ ਹੇਠੋਂ ਪਾਣੀ ਕੱਢਣ ਵਾਲੇ ਵੱਖ-ਵੱਖ ਸਾਧਨਾਂ ਜਿਨ੍ਹਾਂ ’ਚ ਟਿਊਬਵੈੱਲ, ਨਲਕੇ, ਸਿੰਗਲ ਫੇਸ ਮੋਟਰਾਂ ਪਾਣੀ ਦੀ ਸਤਹ ਨੀਵੀਂ ਹੋਣ ਕਾਰਨ ਪਾਣੀ ਕੱਢਣ ਤੋਂ ਅਸਮਰੱਥ ਹੋ ਗਈਆਂ ਹਨ।
ਇਹ ਵੀ ਪੜ੍ਹੋ : ਇਰਾਨ ਤੇ ਇਜ਼ਰਾਈਲ ਯੁੱਧ ਵਿਚਾਲੇ ਪੰਜਾਬ 'ਚ ਵਧੀ ਟੈਨਸ਼ਨ
ਦਿਨੋ-ਦਿਨ ਡੂੰਘੇ ਹੁੰਦੇ ਜਾ ਰਹੇ ਪਾਣੀ ਦੇ ਪੱਧਰ ਕਾਰਨ ਖੇਤਾਂ ਵਿਚਲੀ ਲਗਭਗ ਸਭ ਡੂੰਘੀਆਂ ਖੂਹੀਆਂ ਵਿਚਲੀਆਂ ਮੋਟਰਾਂ ਵੀ ਪਾਣੀ ਕੱਢਣ ਤੋਂ ਜਵਾਬ ਦੇ ਗਈਆਂ ਹਨ। ਜਿਸ ਦਾ ਬਦਲ ਸਿਰਫ ਡੂੰਘੇ ਬੋਰ ਤੇ ਵੱਡੀਆਂ ਮੱਛੀ ਮੋਟਰਾਂ ਰਹਿ ਗਿਆ ਹੈ। ਜਿਸ ਉਪਰ ਲਗਭਗ 3-4 ਲੱਖ ਰੁਪਏ ਖਰਚ ਆਉਂਦਾ ਹੈ ਜਦ ਕਿ ਛੋਟੇ ਕਿਸਾਨਾਂ ਦੀ ਹਾਲਤ ਇਨਾ ਖਰਚ ਕਰਨ ਦੀ ਨਹੀਂ ਹੈ। ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਹਨ। ਸਰਕਾਰ ਜਾਂ ਕਿਸੇ ਹੋਰ ਏਜੰਸੀ ਵੱਲੋਂ ਵੀ ਇਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਮਿਲ ਰਹੀ। ਅੱਜ 400 ਤੋਂ 1000 ਫੁੱਟ ਤੱਕ ਡੂੰਘੇ ਬੋਰ ਕੀਤੇ ਜਾ ਰਹੇ ਹਨ, ਜਿਨਾਂ ਉਪਰ ਹਜ਼ਾਰਾਂ ਨਹੀਂ ਬਲਕਿ ਲੱਖਾਂ ਰੁਪਏ ਦੇ ਕਰੀਬ ਖਰਚ ਆਉਂਦਾ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮ 16 ਜੂਨ ਤੋਂ ਪਹਿਲਾਂ ਕਰਨ ਇਹ ਕੰਮ, ਨਹੀਂ ਤਾਂ ਰੁਕ ਜਾਵੇਗੀ ਤਨਖਾਹ
ਇਸ ਤੋਂ ਬਾਅਦ ਬਿਜਲੀ ਦਾ ਲੋਡ ਵਧਾਉਣ ਉਪਰ ਕਰੀਬ 40 ਤੋਂ 50 ਹਜ਼ਾਰ ਰੁਪਏ ਖਰਚ ਆਉਂਦਾ ਹੈ, ਜੋ ਕਿਸਾਨ ਮਜਬੂਰੀ ਵੱਸ ਜ਼ਮੀਨਾਂ ਵੇਚ ਕੇ ਕਰਜੇ ਚੁੱਕ ਕੇ ਲਾਉਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਬੋਰ ਕਰਨ ਵਾਲੇ ਕਾਰੀਗਰਾਂ ਕੋਲ ਅੱਜ ਇੰਨਾ ਕੰਮ ਹੈ ਕਿ ਉਹ ਕਈ ਮਹੀਨਿਆਂ ’ਚ ਨਹੀਂ ਮੁਕਾ ਸਕਦੇ ਜਦ ਕਿ ਇਕ ਕਿਸਾਨ ਬੋਰ ਡੂੰਘਾ ਕਰਕੇ ਮੱਛੀ ਮੋਟਰ ਚਲਾ ਲੈਂਦਾ ਹੈ ਤਾਂ ਨਾਲ ਦੇ ਕਿਸਾਨ ਦੀ ਮੋਟਰ ਪਾਣੀ ਚੁੱਕਣਾ ਛੱਡ ਦਿੰਦੀ ਅਤੇ ਉਸ ਨੂੰ ਵੀ ਮਜਬੂਰਨ ਮੱਛੀ ਮੋਟਰ ਡੂੰਘੀ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਤਬਾਦਲਿਆਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ, ਮੁਲਾਜ਼ਮ ਦੇਣ ਧਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਬੀ ਕਮਲ ਕੌਰ ਦੇ ਕਤਲ ਮਾਮਲੇ 'ਤੇ ਭੜਕੇ Mika Singh, ਅੰਮ੍ਰਿਤਪਾਲ ਮਹਿਰੋਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ
NEXT STORY