ਲੁਧਿਆਣਾ, (ਸੇਠੀ)— ਲੋਕ ਸਭਾ ਚੋਣਾਂ ਦੇ ਨਤੀਜਿਆਂ ਕਾਰਨ ਈ. ਟੀ. ਸੀ. (ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ) ਵਲੋਂ ਜਾਰੀ ਹੁਕਮਾਂ ਤਹਿਤ 23 ਮਈ ਨੂੰ ਡ੍ਰਾਈ ਡੇਅ ਐਲਾਨਿਆ ਗਿਆ। ਅਜਿਹੇ ਵਿਚ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿੰਦੀਆਂ ਹਨ। ਹੋਟਲ, ਰੈਸਟੋਰੈਂਟ ਅਤੇ ਬਾਰ ਵਿਚ ਸ਼ਰਾਬ ਵੇਚਣ ਦੀ ਪਾਬੰਦੀ ਹੁੰਦੀ ਹੈ ਪਰ ਵੀਰਵਾਰ ਨੂੰ ਸ਼ਰਾਬ ਦੇ ਠੇਕਿਆਂ ਨੇ ਡ੍ਰਾਈ ਡੇਅ ਦਾ ਜੰਮ ਕੇ ਮਖੌਲ ਉਡਾਇਆ।
ਠੇਕੇਦਾਰਾਂ ਨੇ ਬੰਦੀ ਦੀ ਪ੍ਰਵਾਹ ਨਾ ਕਰਦੇ ਹੋਏ ਠੇਕੇ ਖੁੱਲ੍ਹੇ ਰੱਖੇ। ਠੇਕੇਦਾਰਾਂ ਨੇ ਕਾਨੂੰਨ ਅਤੇ ਵਿਭਾਗ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਸੇਲ ਜਾਰੀ ਰੱਖੀ। ਇਹ ਸਥਿਤੀ ਸ਼ਹਿਰ ਦੇ ਮੁੱਖ ਰਸਤਿਆਂ 'ਤੇ ਸਥਿਤ ਠੇਕਿਆਂ 'ਤੇ ਦੇਖਣ ਨੂੰ ਮਿਲੀ। ਸ਼ਰਾਬ ਦੇ ਠੇਕੇਦਾਰਾਂ ਨੂੰ ਕਿਸੇ ਵੀ ਚੀਜ਼ ਦਾ ਕੋਈ ਡਰ ਨਹੀਂ ਹੈ। ਠੇਕੇਦਾਰਾਂ ਨੇ ਸਾਬਿਤ ਕਰ ਦਿੱਤਾ ਕਿ ਰਾਜ ਵਿਚ ਕੋਈ ਵੀ ਸ਼ਕਤੀ ਕਿਉਂ ਨਾ ਹੋਵੇ, ਸ਼ਰਾਬ ਦੀ ਵਿਕਰੀ ਕਦੇ ਬੰਦ ਨਹੀਂ ਹੋਵੇਗੀ।
ਵਿਭਾਗ ਵਲੋਂ ਤਾਇਨਾਤ ਨੋਡਲ ਅਫਸਰ ਐਕਸਕਲੂਸਿਵ ਵੇਅ ਐਕਸਾਈਜ਼ ਨਾਲ 14 ਟੀਮਾਂ, ਜਿਸ ਵਿਚ 14 ਈ. ਟੀ. ਅਤੇ ਇੰਸਪੈਕਟਰ ਨੂੰ ਇਕ ਹਲਕਾ ਨਿਗਰਾਨੀ ਲਈ ਦਿੱਤਾ ਗਿਆ ਹੈ ਜਾਂ ਡੀ. ਸੀ. ਵਲੋਂ ਐੱਸ. ਐੱਸ. ਟੀ. ਟੀਮ ਨਿਰਧਾਰਤ ਕੀਤੀ ਗਈ, ਜਿਸ ਵਿਚ ਵਿਭਾਗ ਨੇ ਡ੍ਰਾਈ ਡੇਅ ਵਿਚ ਕਈ ਅਜਿਹੇ ਖੁੱਲ੍ਹੇ ਠੇਕੇ ਰਹੇ ਅਤੇ ਉਨ੍ਹਾਂ ਦੇ ਮੌਕੇ 'ਤੇ ਚਲਾਨ ਕੀਤੇ ਅਤੇ ਬੰਦ ਕਰਵਾਏ।
ਪੰਜਾਬ ਦੀਆਂ 5 ਸੀਟਾਂ 'ਤੇ ਹੋਈ ਕਾਂਗਰਸ ਦੀ ਹਾਰ, ਮੰਤਰੀਆਂ ਦੀ ਕੁਰਸੀ 'ਤੇ ਲਟਕੀ ਤਲਵਾਰ
NEXT STORY