ਨੈਸ਼ਨਲ ਡੈਸਕ : ਅੱਜ ਦੇ ਸਮੇਂ ਵਿਚ ਭਾਰਤ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਹਨਾਂ ਦੀ ਘਰ ਬੈਠੇ ਡਿਲੀਵਰ ਸੌਖੇ ਤਰੀਕੇ ਨਾਲ ਹੋ ਰਹੀ ਹੈ। ਇਸ ਨਾਲ ਲੋਕਾਂ ਦਾ ਕੰਮ ਸੌਖਾ ਹੋ ਰਿਹਾ ਹੈ ਪਰ ਸ਼ਰਾਬ ਪੀਣ ਦੇ ਸ਼ੌਕੀਨ ਲੋਕਾਂ ਨੂੰ ਇਸ ਦਾ ਲਾਭ ਨਹੀਂ ਹੋ ਰਿਹਾ। ਕਈ ਥਾਵਾਂ ਅਜਿਹੀਆਂ ਹਨ, ਜਿਥੇ ਅਜੇ ਤੱਕ ਸ਼ਰਾਬ ਦੀ ਆਨਲਾਈਨ ਡਿਲੀਵਰੀ ਮੁਸ਼ਕਲ ਹੈ। ਪਰ ਹੁਣ ਸ਼ਰਾਬ ਪ੍ਰੇਮੀਆਂ ਲਈ ਖੁਸ਼ਖਬਰੀ ਹੈ। ਹੁਣ ਕੇਰਲ ਵਾਸੀ ਘਰ ਬੈਠੇ ਆਨਲਾਈਨ ਸ਼ਰਾਬ ਆਰਡਰ ਕਰ ਸਕਦੇ ਹਨ।
ਪੜ੍ਹੋ ਇਹ ਵੀ - ਛੁੱਟੀਆਂ ਦੀ ਬਰਸਾਤ! ਭਲਕੇ ਤੋਂ ਬੰਦ ਸਕੂਲ-ਕਾਲਜ, ਦਫ਼ਤਰ
ਦੱਸ ਦੇਈਏ ਕਿ ਕੇਰਲ ਸਟੇਟ ਬੇਵਰੇਜ ਕਾਰਪੋਰੇਸ਼ਨ (BEVCO) ਦੀ MD ਹਰਸ਼ਿਤਾ ਅਟਾਲੂਰੀ ਨੇ ਸਰਕਾਰ ਨੂੰ ਆਨਲਾਈਨ ਸ਼ਰਾਬ ਵਿਕਰੀ ਲਈ ਇੱਕ ਵਿਸਤ੍ਰਿਤ ਪ੍ਰਸਤਾਵ ਭੇਜਿਆ ਹੈ। ਇਸ ਕਦਮ ਦਾ ਮੁੱਖ ਉਦੇਸ਼ ਰਾਜ ਦੇ ਮਾਲੀਏ ਨੂੰ ਵਧਾਉਣਾ ਹੈ। ਇਸ ਪ੍ਰਸਤਾਵ ਦੇ ਪਾਸ ਹੋਣ ਮਗਰੋਂ ਸ਼ਰਾਬ ਪੀਣ ਦੇ ਸ਼ੌਕੀਨ ਲੋਕਾਂ ਨੂੰ ਠੇਕੇ 'ਤੇ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਆਸਾਨੀ ਨਾਲ ਘਰ ਬੈਠੇ ਸ਼ਰਾਬ ਆਨਲਾਈਨ ਮੰਗਵਾ ਸਕਦੇ ਹਨ। BEVCO ਨੂੰ ਉਮੀਦ ਹੈ ਕਿ ਇਹ ਨਵੀਂ ਪ੍ਰਣਾਲੀ ਉਨ੍ਹਾਂ ਨੂੰ ਸਾਲਾਨਾ 2,000 ਕਰੋੜ ਰੁਪਏ ਤੱਕ ਦੀ ਵਾਧੂ ਆਮਦਨ ਦੇਵੇਗੀ।
ਪੜ੍ਹੋ ਇਹ ਵੀ - 'ਧਰਤੀ ਤੇ ਅਸਮਾਨ ਦੋਵਾਂ ਤੋਂ ਵਰ੍ਹੇਗੀ ਅੱਗ...', ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ ਨੇ ਮਚਾਈ ਹਲਚਲ
ਹਰਸ਼ਿਤਾ ਅਟਾਲੂਰੀ ਨੇ ਦੱਸਿਆ ਹੈ ਕਿ ਸਵਿਗੀ ਸਮੇਤ ਕਈ ਆਨਲਾਈਨ ਡਿਲੀਵਰੀ ਪਲੇਟਫਾਰਮ ਇਸ ਸੇਵਾ ਵਿੱਚ ਦਿਲਚਸਪੀ ਦਿਖਾ ਰਹੇ ਹਨ। ਤਿੰਨ ਸਾਲ ਪਹਿਲਾਂ ਵੀ ਬੇਵਕੋ ਨੇ ਆਨਲਾਈਨ ਵਿਕਰੀ ਲਈ ਇਜਾਜ਼ਤ ਮੰਗੀ ਸੀ ਪਰ ਉਦੋਂ ਸਰਕਾਰ ਨੇ ਹਰੀ ਝੰਡੀ ਨਹੀਂ ਦਿੱਤੀ ਸੀ। ਹੁਣ ਇਸ ਵਾਰ ਨਿਯਮਾਂ ਨੂੰ ਹੋਰ ਵੀ ਸਖ਼ਤ ਕਰ ਦਿੱਤਾ ਗਿਆ ਹੈ। ਆਨਲਾਈਨ ਸ਼ਰਾਬ ਆਰਡਰ ਕਰਨ ਵਾਲੇ ਨੌਜਵਾਨ ਦੀ ਉਮਰ 23 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਇਸਦੇ ਲਈ ਉਮਰ ਦਾ ਸਬੂਤ ਵੀ ਦੇਣਾ ਪਵੇਗਾ।
ਪੜ੍ਹੋ ਇਹ ਵੀ - ਇਸ ਦਿਨ ਲੱਗਣਗੇ ਸੂਰਜ ਤੇ ਚੰਦਰ ਗ੍ਰਹਿਣ? ਜਾਣੋ ਤਾਰੀਖ਼ ਤੇ ਸਮਾਂ
ਇਨ੍ਹਾਂ ਸ਼ਰਤਾਂ ਨਾਲ ਹੋਵੇਗੀ ਸ਼ਰਾਬ ਦੀ ਆਨਲਾਈਨ ਵਿਕਰੀ
ਸ਼ਰਾਬ ਦੀ ਆਨਲਾਈਨ ਵਿਕਰੀ ਦੇ ਲਈ ਬੇਵਕੋ ਨੇ ਆਪਣੇ ਪ੍ਰਸਤਾਵ ਵਿੱਚ ਕੁਝ ਸ਼ਰਤਾਂ ਰੱਖੀਆਂ ਹਨ, ਜਿਸ ਦੀ ਲੋਕਾਂ ਨੂੰ ਪਾਲਣਾ ਕਰਨੀ ਪਵੇਗੀ। ਇਨ੍ਹਾਂ ਸ਼ਰਤਾਂ ਦੇ ਆਧਾਰ 'ਤੇ ਹੀ ਸ਼ਰਾਬ ਦੀ ਆਨਲਾਈਨ ਵਿਕਰੀ ਸੁਰੱਖਿਅਤ ਅਤੇ ਜ਼ਿੰਮੇਵਾਰ ਤਰੀਕੇ ਨਾਲ ਕੀਤੀ ਜਾ ਸਕਦੀ ਹੈ...
ਘੱਟ-ਅਲਕੋਹਲ ਵਾਲੀ ਸ਼ਰਾਬ: ਘੱਟ-ਅਲਕੋਹਲ ਵਾਲੀ ਸ਼ਰਾਬ ਸੈਲਾਨੀਆਂ ਸਮੇਤ ਹਰ ਕਿਸੇ ਲਈ ਆਸਾਨੀ ਨਾਲ ਉਪਲਬਧ ਹੋਵੇਗੀ।
ਵਿਦੇਸ਼ੀ ਬੀਅਰ: ਵਿਦੇਸ਼ੀ ਬਣੀ ਬੀਅਰ ਦੀ ਵਿਕਰੀ ਦੀ ਵੀ ਆਗਿਆ ਹੋਵੇਗੀ।
QR ਕੋਡ ਅਤੇ ਟਰੈਕਿੰਗ: ਸਾਰੀਆਂ ਬੋਤਲਾਂ ਵਿੱਚ QR ਕੋਡ ਹੋਣਗੇ, ਜਿਸ ਨਾਲ ਟਰੈਕਿੰਗ ਆਸਾਨ ਹੋ ਜਾਵੇਗੀ।
ਪੜ੍ਹੋ ਇਹ ਵੀ - ਭਾਰਤ ਦਾ ਪਾਕਿ 'ਤੇ ਇਕ ਹੋਰ ਹਮਲਾ, ਹੁਣ ਬਿਨਾਂ ਜੰਗ ਦੇ 'ਤਬਾਹ' ਹੋਵੇਗਾ ਪਾਕਿਸਤਾਨ
ਵਾਤਾਵਰਣ ਲਈ 'ਬੋਤਲ ਵਾਪਸੀ ਯੋਜਨਾ'
ਆਨਲਾਈਨ ਵਿਕਰੀ ਤੋਂ ਇਲਾਵਾ ਕੇਰਲ ਸਰਕਾਰ ਨੇ ਵਾਤਾਵਰਣ ਸੁਰੱਖਿਆ ਲਈ ਇੱਕ ਵਿਲੱਖਣ ਪਹਿਲਕਦਮੀ ਵੀ ਸ਼ੁਰੂ ਕੀਤੀ ਹੈ। ਬੇਵਕੋ ਆਊਟਲੈਟਾਂ ਤੋਂ ਸ਼ਰਾਬ ਖਰੀਦਣ ਵੇਲੇ ਗਾਹਕਾਂ ਨੂੰ ਪਲਾਸਟਿਕ ਜਾਂ ਕੱਚ ਦੀਆਂ ਬੋਤਲਾਂ ਲਈ 20 ਰੁਪਏ ਵਾਧੂ ਦੇਣੇ ਪੈਣਗੇ। ਬੋਤਲ ਵਾਪਸ ਕਰਨ 'ਤੇ ਇਹ ਰਕਮ ਵਾਪਸ ਕਰ ਦਿੱਤੀ ਜਾਵੇਗੀ। ਇਹ ਯੋਜਨਾ 'ਕਲੀਨ ਕੇਰਲ' ਕੰਪਨੀ ਦੇ ਸਹਿਯੋਗ ਨਾਲ ਸਤੰਬਰ ਤੋਂ ਤਿਰੂਵਨੰਤਪੁਰਮ ਅਤੇ ਕੰਨੂਰ ਵਿੱਚ ਇੱਕ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤੀ ਜਾਵੇਗੀ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਪਲਾਸਟਿਕ ਦੀ ਰਹਿੰਦ-ਖੂੰਹਦ ਘੱਟ ਹੋਵੇਗੀ ਅਤੇ ਵਾਤਾਵਰਣ ਨੂੰ ਲਾਭ ਹੋਵੇਗਾ। ਇਸ ਦੇ ਨਾਲ ਹੀ ਆਬਕਾਰੀ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 800 ਰੁਪਏ ਤੋਂ ਵੱਧ ਕੀਮਤ ਵਾਲੀ ਸ਼ਰਾਬ ਹੁਣ ਸਿਰਫ਼ ਕੱਚ ਦੀਆਂ ਬੋਤਲਾਂ ਵਿੱਚ ਵੇਚੀ ਜਾਵੇਗੀ, ਤਾਂ ਜੋ ਪਲਾਸਟਿਕ ਦੀ ਵਰਤੋਂ ਘੱਟ ਹੋਵੇ।
ਪੜ੍ਹੋ ਇਹ ਵੀ - ਛੁੱਟੀਆਂ ਦੀ ਬਰਸਾਤ! 14, 15, 16, 17 ਨੂੰ ਬੰਦ ਰਹਿਣਗੇ ਸਕੂਲ-ਕਾਲਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਿਸ਼ਤਵਾੜ ਬੱਦਲ ਫਟਣ ਮਾਮਲੇ 'ਤੇ PM ਮੋਦੀ ਨੇ ਜਤਾਇਆ ਦੁੱਖ, ਦਿੱਤਾ ਹਰ ਸੰਭਵ ਮਦਦ ਦਾ ਭਰੋਸਾ
NEXT STORY