ਚੰਡੀਗੜ੍ਹ- ਨਵੀਂ ਦਿੱਲੀ ਵਿਖੇ 24 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਆਲ ਇੰਡੀਆ ਸਿਵਲ ਸਰਵਿਸਿਜ਼ ਬੈਡਮਿੰਟਨ, ਟੇਬਲ ਟੈਨਿਸ ਅਤੇ ਲਾਅਨ ਟੈਨਿਸ ਟੂਰਨਾਮੈਂਟਾਂ ਲਈ ਪੰਜਾਬ ਦੀਆਂ ਟੀਮਾਂ ਦੀ ਚੋਣ ਕਰਨ ਵਾਸਤੇ ਟਰਾਇਲ ਮੋਹਾਲੀ ਅਤੇ ਪਟਿਆਲਾ ਵਿਖੇ 9 ਸਤੰਬਰ ਨੂੰ ਲਏ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਆਲ ਇੰਡੀਆ ਸਿਵਲ ਸਰਵਿਸਿਜ਼ ਬੈਡਮਿੰਟਨ ਟੂਰਨਾਮੈਂਟ (ਪੁਰਸ਼/ਮਹਿਲਾ) 24 ਤੋਂ 30 ਸਤੰਬਰ, 2021 ਅਤੇ ਟੇਬਲ ਟੈਨਿਸ ਟੂਰਨਾਮੈਂਟ (ਪੁਰਸ਼/ਮਹਿਲਾ) ਅਤੇ ਲਾਅਨ ਟੈਨਿਸ ਟੂਰਨਾਮੈਂਟ (ਪੁਰਸ਼/ਮਹਿਲਾ) 24 ਤੋਂ 29 ਸਤੰਬਰ, 2021 ਤੱਕ ਤਿਆਗਰਾਜ ਸਟੇਡੀਅਮ, ਆਈ.ਐਨ.ਏ, ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਕਾਰੀ ਟੂਰਨਾਮੈਂਟਾਂ ਲਈ ਪੰਜਾਬ ਦੀਆਂ ਟੀਮਾਂ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਨ੍ਹਾਂ ਦੀ ਚੋਣ ਕਰਨ ਲਈ ਟਰਾਇਲ 9 ਸਤੰਬਰ ਨੂੰ ਲਏ ਜਾਣਗੇ। ਇਸ ਦਿਨ ਬੈਡਮਿੰਟਨ ਦੇ ਟਰਾਇਲ ਸਪੋਰਟਸ ਸਟੇਡੀਅਮ, ਸੈਕਟਰ-78, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਸਵੇਰੇ 10:00 ਵਜੇ ਅਤੇ ਟੇਬਲ ਟੈਨਿਸ ਤੇ ਲਾਅਨ ਟੈਨਿਸ ਲਈ ਟਰਾਇਲ ਪੋਲੋ ਗਰਾਊਂਡ, ਪਟਿਆਲਾ ਵਿਖੇ ਸਵੇਰੇ 10:00 ਵਜੇ ਨਿਸ਼ਚਿਤ ਕੀਤੇ ਗਏ ਹਨ। ਸ੍ਰੀ ਖਰਬੰਦਾ ਨੇ ਕਿਹਾ ਕਿ ਚਾਹਵਾਨ ਖਿਡਾਰੀ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ-ਆਪਣੇ ਵਿਭਾਗਾਂ ਪਾਸੋਂ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਇਤਰਾਜ਼ਹੀਣਤਾ ਸਰਟੀਫ਼ਿਕੇਟ ਪ੍ਰਾਪਤ ਕਰਕੇ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ।
ਰਿਸ਼ਤੇਦਾਰੀ ’ਚ ਬਣੇ ਪ੍ਰੇਮ ਸੰਬੰਧਾਂ ਦਾ ਖੌਫ਼ਨਾਕ ਅੰਤ, ਭਰਾ ਭੈਣ ਤੇ ਉਸ ਦੇ ਪ੍ਰੇਮੀ ਨੂੰ ਮਾਰੀ ਗੋਲ਼ੀ
NEXT STORY