ਦੌਰਾਂਗਲਾ (ਨੰਦਾ): ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਵਿਚ ਵੀ ਪਾਰਾ 5 ਡਿਗਰੀ ਤੱਕ ਪਹੁੰਚ ਰਿਹਾ ਹੈ। ਇਹ ਸੀਤ ਲਹਿਰ ਸੈਲਾਨੀਆਂ ਲਈ ਭਾਵੇਂ ਖੁਸ਼ਨੁਮਾ ਹੋਵੇ ਪਰ ਆਲੂ ਬੀਜਣ ਵਾਲੇ ਕਿਸਾਨਾਂ ਲਈ ਨੁਕਾਨਦੇਹ ਸਾਬਤ ਹੋ ਰਹੀ ਹੈ। ਸਰਹੱਦੀ ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫ਼ਸਲ ਤਾਂ ਵੱਧ ਰਹੀ ਪਰ ਠੰਡ ਤੇ ਕੋਹਰੇ ਕਾਰਨ ਉਨ੍ਹਾਂ ਦੀ ਖੇਤੀ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਸਰਕਾਰ ਨੇ 3 ਗੁਣਾ ਵਧਾਈ ਬੁਢਾਪਾ ਪੈਨਸ਼ਨ
ਧੁੰਦ ਕਾਰਨ ਆਲੂਆਂ ਦੀ ਫਸਲ ਦੇ ਉੱਪਰਲੇ ਹਿੱਸੇ ਨੂੰ ਜੰਮਣ ਕਾਰਨ ਆਲੂਆਂ ਦਾ ਵਾਧਾ ਰੁੱਕ ਜਾਂਦਾ ਹੈ ਕਿਉਂਕਿ ਧੁੰਦ ਕਾਰਨ ਉਪਰਲੀ ਵੇਲ ਸੁੱਕ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਜੇਕਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਲਗਾਤਾਰ ਤਿੰਨ ਦਿਨਾਂ ਤੋਂ ਪਾਰਾ ਜ਼ੀਰੋ ਤੋਂ 6 ਡਿਗਰੀ ਵਿਚਕਾਰ ਰਿਹਾ। ਇੱਥੇ ਸੂਰਜ ਤਾਂ ਚਮਕ ਰਿਹਾ ਹੈ ਪਰ ਸਵੇਰੇ-ਸਵੇਰੇ ਖੇਤਾਂ ਵਿਚ ਜਾ ਕੇ ਵੇਖੋ ਤਾਂ ਫ਼ਸਲ 'ਤੇ ਕੋਹਰੇ ਦੀ ਚਿੱਟੀ ਪਰਤ ਨਜ਼ਰ ਆਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਦਿਨ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਹੋਈ ਭਵਿੱਖਬਾਣੀ
ਕਿਸਾਨਾਂ ਅਨੁਸਾਰ ਠੰਡ ਅਤੇ ਧੁੰਦ ਕਣਕ ਅਤੇ ਕਮਾਦ ਦੀ ਫ਼ਸਲ ਲਈ ਫਾਇਦੇਮੰਦ ਹੁੰਦੀ ਹੈ। ਠੰਡ ਦੇ ਨਾਲ-ਨਾਲ ਹੀ ਖੇਤਾਂ ਵਿਚ ਧੁੰਦ ਦੀ ਚਿੱਟੀ ਚਾਦਰ ਵਿਛੀ ਹੋਈ ਹੈ। ਆਲੂ ਬੀਜਣ ਵਾਲੇ ਕਿਸਾਨ ਇਸ ਠੰਡ ਤੋਂ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੀਤ ਕਮਾਦ ਜਾਂ ਕਣਕ ਲਈ ਭਾਵੇਂ ਹੀ ਲਾਭਦਾਇਕ ਹੋਵੇ ਪਰ ਆਲੂ ਲਈ ਬੇਹੱਦ ਨੁਕਸਾਨਦਾਇਕ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਧੁੰਦ ਦੇ ਆਲੂਆਂ ਦੀ ਫਸਲ ਦੇ ਉੱਪਰਲੇ ਹਿੱਸੇ ਨੂੰ ਜੰਮਣ ਕਾਰਨ ਆਲੂਆਂ ਦਾ ਵਾਧਾ ਰੁਕ ਜਾਂਦਾ ਹੈ। ਕਸਬਾ ਦੌਰਾਂਗਲਾ, ਤੇ ਬਹਿਰਾਮਪੁਰ ਦੇ ਕਿਸਾਨ ਬਲਵਿੰਦਰ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਧੁੰਦ ਪੈ ਰਹੀ ਹੈ, ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਫ਼ਸਲ ਨੂੰ ਨੁਕਸਾਨ ਨਜ਼ਰ ਆ ਰਿਹਾ ਹੈ, ਕਿਉਂਕਿ ਕਣਕ ਅਤੇ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਤਾਂ ਚੰਗਾ ਹੈ ਪਰ ਜਿਹੜੇ ਕਿਸਾਨ ਸਬਜ਼ੀਆਂ ਲਈ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ, ਇਸ ਦਾ ਸਭ ਤੋਂ ਵੱਧ ਅਸਰ ਆਲੂ ਦੀ ਫਸਲ 'ਤੇ ਪੈ ਰਿਹਾ ਹੈ ਕਿਉਂਕਿ ਆਲੂ ਧੁੰਦ ਦਾ ਸਾਹਮਣਾ ਨਹੀਂ ਕਰ ਸਕਦਾ। ਇਸ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਵੇਗਾ। ਸਰ੍ਹੋਂ ਦੀ ਫਸਲ ਜਾਂ ਹੋਰ ਸਬਜ਼ੀਆਂ 'ਤੇ ਵੀ ਇਸ ਦਾ ਅਸਰ ਹੁੰਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਭਰ 'ਚ ਜਾਇਦਾਦ ਖ਼ਰੀਦਣਾ ਹੋਇਆ ਆਸਾਨ, ਸਰਕਾਰ ਨੇ ਲਾਂਚ ਕੀਤਾ ਨਵਾਂ ਪੋਰਟਲ
NEXT STORY