ਮੋਗਾ (ਕਸ਼ਿਸ਼) : ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਈ. ਡੀ. ਦੀ ਰੇਡ 35 ਘੰਟਿਆਂ ਤੋਂ ਜਾਰੀ ਹੈ। ਇਸ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਵਿਧਾਇਕਾ ਦੀ ਦੂਜੀ ਰਿਹਾਇਸ਼, ਜੋ ਸੀਟੀ ਰੋਡ ਸਥਿਤ ਫਲੈਟ ਵਿਚ ਹੈ, ਉੱਥੇ ਜਾਂਚ-ਪੜਤਾਲ ਕਰਨ ਤੋਂ ਬਾਅਦ ਈ. ਡੀ. ਦੀ ਟੀਮ ਵਾਪਸ ਚਲੀ ਗਈ ਹੈ। ਹਾਲਾਂਕਿ ਉੱਥੋਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਉੱਥੇ ਹੀ ਜੇਕਰ ਗੱਲ ਕਰੀਏ ਤਾਂ ਵਿਧਾਇਕਾ ਦੀ ਦੂਜੀ ਰਿਹਾਇਸ਼, ਜੋ ਦਸਾਂਝਾ ਰੋਡ 'ਤੇ ਸਥਿਤ ਹੈ, ਉੱਥੇ ਪੁਲਸ ਦੀ ਹਲਚਲ ਵੱਧ ਗਈ ਹੈ। ਪੁਲਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਮੌਕੇ 'ਤੇ ਮੌਜੂਦ ਪਾਰਟੀ ਸਮਰਥਕਾਂ ਨੂੰ ਇਕ ਪਾਸੇ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੱਸੀਆਂ ਲਗਾ ਕੇ ਵੀ ਬੈਰੀਕੇਡਿੰਗ ਕੀਤੀ ਗਈ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ED ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ।
ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਵਰਿੰਦਰ ਰੱਤੀਆਂ ਨੇ ਕਿਹਾ ਕਿ ਸਾਡੇ ਕੋਲੋਂ ਕੁਝ ਡਾਕੂਮੈਂਟ ਮੰਗਵਾਏ ਗਏ ਸਨ, ਜੋ ਇਸ ਮਾਮਲੇ ਨਾਲ ਸਬੰਧਤ ਸਨ। ਇਨ੍ਹਾਂ ਵਿਚ ਮੋਗਾ ਕੋਰਟ ਅਤੇ ਲੋਕਪਾਲ ਨਾਲ ਸਬੰਧਤ ਦਸਤਾਵੇਜ਼ ਵੀ ਸਨ। ਇਹ ਮਾਮਲਾ ਭ੍ਰਿਸ਼ਟਾਚਾਰ ਨਾਲ ਸਬੰਧਤ ਇਕ ਸ਼ਿਕਾਇਤ ਦਾ ਸੀ, ਜੋ ਪਹਿਲਾਂ ਹੀ ਵਾਪਸ ਲਈ ਜਾ ਚੁੱਕੀ ਹੈ ਜਦੋਂ ਇਸ ਦੇ ਸਾਰੇ ਤੱਥ ਸਪੱਸ਼ਟ ਹੋ ਗਏ ਸਨ, ਉਸ ਤੋਂ ਬਾਅਦ ਸ਼ਿਕਾਇਤ ਵਾਪਸ ਲੈ ਲਈ ਗਈ ਸੀ। ਇਸ ਮਾਮਲੇ ਨੂੰ ਕਾਫ਼ੀ ਸਮਾਂ ਹੋ ਚੁੱਕਾ ਹੈ, ਇਸ ਲਈ ਮੈਨੂੰ ਇਸ ਦੇ ਸਾਰੇ ਤੱਥ ਯਾਦ ਨਹੀਂ ਹਨ। ਕਰੀਬ 30 ਘੰਟਿਆਂ ਤੋਂ ਲਗਾਤਾਰ ਪੁਲਸ ਵੱਲੋਂ ਸਖ਼ਤੀ ਵਧਾਈ ਗਈ ਹੈ। ਬੈਰੀਕੇਡ ਲਗਾ ਦਿੱਤੇ ਗਏ ਹਨ ਅਤੇ ਰੱਸੀਆਂ ਵੀ ਲਗਾਈਆਂ ਗਈਆਂ ਹਨ। ਪਾਰਟੀ ਵਰਕਰਾਂ ਨੂੰ ਵੀ ਪਿੱਛੇ ਹਟਾ ਦਿੱਤਾ ਗਿਆ ਹੈ।
MP ਸਤਨਾਮ ਸਿੰਘ ਸੰਧੂ ਦੀ ਪੁਸਤਕ 'ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ' ਲਾਂਚ
NEXT STORY