ਅੰਮ੍ਰਿਤਸਰ (ਨੀਰਜ) : ਐੱਸ. ਜੀ. ਆਰ. ਡੀ . ਏਅਰਪੋਰਟ 'ਤੇ ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ 'ਚ 1.30 ਕਰੋੜ ਰੁਪਏ ਦਾ ਕਸਟਮ ਵਿਭਾਗ ਵਲੋਂ ਸੋਨਾ ਫੜੇ ਜਾਣ ਦੇ ਮਾਮਲੇ 'ਚ ਅਦਾਲਤ ਨੇ ਦੋਵਾਂ ਸਮੱਗਲਰਾਂ ਨੂੰ 14 ਦਿਨ ਦੀ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ 1 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਫੜੇ ਜਾਣ ਕਾਰਨ ਕਸਟਮ ਵਿਭਾਗ ਦੇ ਅਧਿਕਾਰੀ ਸਮੱਗਲਰਾਂ ਨੂੰ ਜ਼ਮਾਨਤ ਨਹੀਂ ਦੇ ਸਕਦੇ ਸਨ। ਆਮ ਤੌਰ 'ਤੇ 50 ਲੱਖ ਰੁਪਏ ਤੋਂ ਘੱਟ ਦਾ ਸੋਨਾ ਫੜੇ ਜਾਣ ਦੇ ਮਾਮਲਿਆਂ ਵਿਚ ਕਸਟਮ ਅਧਿਕਾਰੀ ਸਮੱਗਲਰਾਂ ਨੂੰ ਜ਼ਮਾਨਤ ਦੇ ਸਕਦੇ ਹਨ। ਇਹ ਮਾਮਲਾ ਕਸਟਮ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿਚ ਨਾ ਹੋਣ ਕਾਰਨ ਸਮੱਗਲਰਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ।
ਗ੍ਰਿਫਤਾਰ ਸਮੱਗਲਰ ਕੋਰੀਅਰ
ਵੱਖ-ਵੱਖ ਤਰੀਕਿਆਂ ਨਾਲ ਸੋਨੇ ਨੂੰ ਲੁਕਾ ਕੇ ਦੁਬਈ ਤੋਂ ਅੰਮ੍ਰਿਤਸਰ ਲਿਆਉਣ ਵਾਲੇ ਸਮੱਗਲਰਾਂ ਬਾਰੇ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਵੇਂ ਸਮੱਗਲਰ ਕੋਰੀਅਰ ਹਨ, ਉਹ ਕੋਈ ਕਿੰਗਪਿਨ ਨਹੀਂ ਹਨ। ਦੁਬਈ ਤੋਂ ਅੰਮ੍ਰਿਤਸਰ ਲਈ ਸੋਨਾ ਕਿਸ ਨੇ ਭੇਜਿਆ ਅਤੇ ਇਸ ਦੀ ਫੰਡਿੰਗ ਕਿਸ ਨੇ ਕੀਤੀ, ਇਸ ਦੀ ਕਸਟਮ ਵਿਭਾਗ ਜਾਂਚ ਕਰ ਰਿਹਾ ਹੈ। ਫੜੇ ਗਏ ਸਮੱਗਲਰਾਂ ਨੂੰ ਸੋਨਾ ਡਲਿਵਰ ਕਰਨ ਦੇ ਹੀ ਪੈਸੇ ਮਿਲਣੇ ਸਨ।
ਕਿੰਗਪਿਨ ਵੀ ਸ਼ਿਕੰਜੇ 'ਚੋਂ ਬਾਹਰ
ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਸੋਨੇ ਦੀ ਸਮੱਗਲਿੰਗ 'ਚ ਗ੍ਰਿਫਤਾਰ ਕੀਤੇ ਜਾ ਚੁੱਕੇ ਸਾਬਕਾ ਅਸਿਸਟੈਂਟ ਮੈਨੇਜਰ ਪ੍ਰਦੀਪ ਸੈਣੀ ਦਾ ਸਾਥੀ ਦਿੱਲੀ ਵਾਸੀ ਰਾਕੇਸ਼ ਰਾਏ ਅਤੇ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਅਫਗਾਨਿਸਤਾਨ ਤੋਂ ਆਈਆਂ ਸੇਬ ਦੀਆਂ ਪੇਟੀਆਂ 'ਚੋਂ 33 ਕਿਲੋ ਸੋਨੇ ਫੜੇ ਜਾਣ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਰਾਮ ਨਿਵਾਸ ਮੁਹਰ ਨੂੰ ਵੀ ਕਸਟਮ ਵਿਭਾਗ ਹੁਣ ਤੱਕ ਗ੍ਰਿਫਤਾਰ ਨਹੀਂ ਕਰ ਸਕਿਆ। ਹਾਲਾਂਕਿ ਉਹ 2 ਵਾਰ ਕਸਟਮ ਵਿਭਾਗ ਦੀ ਜਾਂਚ ਵਿਚ ਸ਼ਾਮਿਲ ਵੀ ਹੋ ਚੁੱਕਾ ਹੈ। ਪ੍ਰਦੀਪ ਸੈਣੀ ਅਤੇ ਰਾਮ ਨਿਵਾਸ ਮੁਹਰ 'ਤੇ ਕਸਟਮ ਵਿਭਾਗ ਕੋਫੇਪੁਸਾ ਵੀ ਲਾ ਚੁੱਕਾ ਹੈ।
ਵਿਸ਼ਵ ਕਬੱਡੀ ਕੱਪ 2019: ਭਾਰਤ ਨੇ ਸ਼੍ਰੀਲੰਕਾ ਨੂੰ ਵੱਡੇ ਫਰਕ ਨਾਲ ਹਰਾਇਆ
NEXT STORY