ਪਠਾਨਕੋਟ/ਭੋਆ (ਸ਼ਾਰਦਾ, ਅਰੁਣ) - ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪਿੰਡ ਪਰਮਾਨੰਦ ਵਿਚ ਵਾਪਰੇ ਸੜਕ ਹਾਦਸੇ ਵਿਚ ਇਕ ਟਰੱਕ ਨੇ ਇਕ ਇਯੋਨ ਗੱਡੀ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਗੱਡੀ ਪਲਟ ਕੇ ਹਾਦਸਾਗ੍ਰਸਤ ਹੋ ਗਈ ਪਰ ਗੱਡੀ 'ਚ ਸਵਾਰ ਵਿਅਕਤੀ ਵਾਲ-ਵਾਲ ਬਚ ਗਏ।
ਜਾਣਕਾਰੀ ਦਿੰਦਿਆਂ ਰਾਜੇਸ਼ ਮਹਾਜਨ ਨੇ ਦੱਸਿਆਂ ਕਿ ਉਹ ਬਠਿੰਡਾ ਤੋਂ ਆਪਣੇ ਕੁਲ ਦੇਵਤਾ ਦੀ ਸਾਲਾਨਾ ਮੇਲ ਵਿਚ ਮੱਥਾ ਟੇਕਣ ਲਈ ਪਰਿਵਾਰ ਸਮੇਤ ਜੰਮੂ ਵੱਲ ਜਾ ਰਹੇ ਸਨ ਕਿ ਰਸਤੇ ਵਿਚ ਉਪਰੋਕਤ ਜਗ੍ਹਾ 'ਤੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਗੱਡੀ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਗੱਡੀ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ ਪਰ ਸੁਭਾਗ ਨਾਲ ਪਰਿਵਾਰ ਦੇ ਮੈਂਬਰ ਵਾਲ-ਵਾਲ ਬਚ ਗਏ। ਉਥੇ ਹੀ ਹਾਦਸੇ ਦੀ ਸੂਚਨਾ ਨਜ਼ਦੀਕੀ ਤਾਰਾਗੜ੍ਹ ਪੁਲਸ ਸਟੇਸ਼ਨ ਦੇ ਦਿੱਤੀ ਗਈ ਹੈ। ਪੁਲਸ ਪਾਰਟੀ ਨੇ ਸੂਚਨਾ ਮਿਲਦੇ ਹੀ ਹਾਦਸਾਗ੍ਰਸਤ ਦਾ ਦੌਰਾ ਕਰਕੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਮੋਗਾ ਬਣਿਆ ਸੂਬੇ ਦਾ ਪਹਿਲਾ ਆਨਲਾਈਨ ਰਜਿਸਟਰੀਆਂ ਕਰਨ ਵਾਲਾ ਜ਼ਿਲਾ
NEXT STORY