ਅੰਮ੍ਰਿਤਸਰ (ਸੰਜੀਵ) : ਖਿਲਚੀਆਂ ਦੇ ਪਿੰਡ ਛੱਜਲਵਡੀ 'ਚ ਹਥਿਆਰਾਂ ਦੀ ਨੋਕ 'ਤੇ ਪੰਜਾਬ ਐਂਡ ਸਿੰਧ ਬੈਂਕ 'ਚ ਲੱਖਾਂ ਰੁਪਏ ਦੀ ਡਕੈਤੀ ਕਰਨ ਵਾਲੇ ਗਿਰੋਹ ਦੇ ਸਰਗਣੇ ਬਲਜਿੰਦਰ ਸਿੰਘ ਬਿੱਲਾ ਵਾਸੀ ਮੰਡਿਆਲਾ (ਘੁਮਾਣ) ਅਤੇ ਉਸ ਦੇ ਸਾਥੀ ਮਨਪ੍ਰੀਤ ਸਿੰਘ ਮੰਨੂ ਵਾਸੀ ਪੱਡਾ (ਬਿਆਸ) ਦੀ ਪਛਾਣ ਕਰ ਕੇ ਪੁਲਸ ਨੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਦਿਹਾਤੀ ਪੁਲਸ ਨੂੰ ਮੁਲਜ਼ਮਾਂ ਦੇ ਜਾਰੀ ਸਕੈੱਚ ਤੋਂ ਬਾਅਦ ਉਨ੍ਹਾਂ ਦਾ ਪੂਰਾ ਥਹੁ-ਪਤਾ ਮਿਲ ਚੁੱਕਾ ਹੈ। ਹੁਣ ਪੁਲਸ ਵਾਰਦਾਤ ਦੇ ਬਾਅਦ ਤੋਂ ਹੀ ਭੂਮੀਗਤ ਹੋ ਚੁੱਕੇ ਸਾਰੇ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ।
ਮੁਲਜ਼ਮਾਂ ਦਾ ਪੁਰਾਣਾ ਰਿਕਾਰਡ ਖੰਗਾਲਣ 'ਤੇ ਪੁਲਸ ਨੂੰ ਪਤਾ ਲੱਗਾ ਹੈ ਕਿ ਬਿੱਲਾ ਇਕ ਹਿਸਟਰੀਸ਼ੀਟਰ ਹੈ ਅਤੇ ਉਸ ਵਿਰੁੱਧ ਲੁੱਟ-ਖੋਹ ਦੇ ਕਰੀਬ 15 ਮਾਮਲੇ ਵੱਖ-ਵੱਖ ਥਾਣਿਆਂ 'ਚ ਦਰਜ ਹਨ, ਜਦੋਂ ਕਿ ਮਨਪ੍ਰੀਤ ਸਿੰਘ ਵਿਰੁੱਧ ਤਿੰਨ ਦਰਜ ਮਾਮਲਿਆਂ ਦਾ ਪਤਾ ਲੱਗ ਚੁੱਕਾ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਡੀ. ਐੱਸ. ਪੀ. ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਤੇ ਥਾਣਾ ਖਿਲਚੀਆਂ ਦੇ ਇੰਸਪੈਕਟਰ ਪਰਮਜੀਤ ਸਿੰਘ ਨੇ ਦਿੱਤੀ।
ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਘੇਰੀ ਖੇਡ ਮੰਤਰੀ ਦੀ ਕੋਠੀ
NEXT STORY