ਅੰਮ੍ਰਿਤਸਰ (ਸੁਮਿਤ ਖੰਨਾ) : ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿਚ ਉਤਸ਼ਾਹ ਨਾਲ ਮਨਾਇਆ ਗਿਆ ਪਰ ਸਿੱਖ ਧਰਮ 'ਚ ਹੋਲਾ-ਮੁਹੱਲਾ ਮਨਾਇਆ ਜਾਂਦਾ ਹੈ। ਪੰਜਾਬ ਦੇ ਆਨੰਦਪੁਰ ਸਾਹਿਬ 'ਚ ਹੋਲੇ-ਮੁਹੱਲੇ ਦੀ ਧੂਮ ਹੁੰਦੀ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਹੋਲਾ-ਮੁਹੱਲਾ ਦੇਖਣ ਲਈ ਵੀ ਦੇਸ਼-ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ। ਦਰਬਾਰ ਸਾਹਿਬ 'ਚ ਇਸ ਤਿਉਹਾਰ ਨੂੰ ਗੁਲਾਬ ਦੇ ਫੁੱਲਾਂ ਤੇ ਇਤਰ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਪਾਲਕੀ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸ਼ੁਸ਼ੋਭਿਤ ਕਰ ਸੁਖ ਆਸਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਜਾਇਆ ਗਿਆ। ਇਸ ਦੌਰਾਨ ਸੰਗਤਾਂ ਦਾ ਹੜ੍ਹ ਭਗਤੀਮਈ ਰੰਗ 'ਚ ਰੰਗਿਆ ਫੁੱਲਾਂ ਤੇ ਇਤਰ ਦੀ ਵਰਖਾ ਕਰ ਰਿਹਾ ਸੀ। ਬੱਚੇ-ਬੁੱਢੇ ਜਵਾਨ ਤੇ ਦੂਰੋਂ-ਦੂਰੋਂ ਸੰਗਤ ਇਸ ਰੂਹਾਨੀ ਨਜ਼ਾਰੇ ਨੂੰ ਦੇਖਣ ਲਈ ਪਹੁੰਚੀ ਸੀ।

ਅਜਿਹਾ ਲੱਗ ਰਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਿਵੇਂ ਖੁਸ਼ਬੂ ਦੀ ਚਾਦਰ ਨੇ ਢੱਕ ਲਿਆ ਹੋਵੇ, ਸੰਗਤ ਜਿਵੇਂ ਕਿਸੀ ਵੱਖਰੀ ਹੀ ਰੂਹਾਨੀ ਦੁਨੀਆ 'ਚ ਘੁੰਮ ਰਹੀ ਹੈ। ਇਸ ਨਜ਼ਾਰੇ ਨੂੰ ਦੇਖ ਕੇ ਕੋਈ ਵੀ ਮੰਤਰ-ਮੁਗਧ ਹੋ ਜਾਵੇ ਹਰ ਕੋਈ ਖੁਦ ਨੂੰ ਇੱਥੇ ਆ ਕੇ ਖੁਸ਼ਨਸੀਬ ਸਮਝ ਰਿਹਾ ਸੀ।
ਇੰਟਰਨਸ਼ਿਪ ਲਈ ਛੱਡੀ ਕੋਚਿੰਗ, ਰੀਫੰਡ ਨਾ ਕਰਨਾ ਪਿਆ ਮਹਿੰਗਾ
NEXT STORY