ਅੰਮ੍ਰਿਤਸਰ (ਸੰਜੀਵ, ਸੰਜੀਵ) : ਹਿਸਾਬ ਦਾ ਪੇਪਰ ਠੀਕ ਨਾ ਹੋਣ 'ਤੇ ਮਾਨਸਿਕ ਤਣਾਅ 'ਚ ਆਈ 8ਵੀਂ ਜਮਾਤ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਉਸ ਦੇ ਘਰ ਵਾਲੇ ਵਾਪਸ ਪਰਤੇ ਤੇ ਆਪਣੀ ਧੀ ਦੀ ਲਾਸ਼ ਨੂੰ ਝੂਲਦਾ ਹੋਇਆ ਦੇਖਿਆ, ਜਿਸ 'ਤੇ ਉਨ੍ਹਾਂ ਤੁਰੰਤ ਥਾਣਾ ਕੰਟੋਨਮੈਂਟ ਦੀ ਪੁਲਸ ਨੂੰ ਸੂਚਿਤ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੰਟੋਨਮੈਂਟ ਦੇ ਇੰਚਾਰਜ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸਥਾਨਕ ਇਕ ਨਿੱਜੀ ਸਕੂਲ 'ਚ 8ਵੀਂ ਜਮਾਤ ਦੀ ਵਿਦਿਆਰਥਣ ਸੀ, ਅੱਜ ਪੇਪਰ ਖਰਾਬ ਹੋਣ 'ਤੇ ਜਦੋਂ ਉਹ ਘਰ ਪਹੁੰਚੀ ਤਾਂ ਘਰ ਵਿਚ ਕੋਈ ਨਹੀਂ ਸੀ ਤੇ ਉਸ ਨੇ ਤਣਾਅ 'ਚ ਆ ਕੇ ਆਤਮਹੱਤਿਆ ਕਰ ਲਈ। ਲਾਸ਼ ਨੂੰ ਕਬਜ਼ੇ 'ਚ ਲੈ ਕੇ 174 ਸੀ. ਆਰ. ਪੀ. ਸੀ. ਅਧੀਨ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ।
103 ਸਾਲਾ ਐਥਲੀਟ ਮਾਤਾ ਮਾਨ ਕੌਰ 10 ਪ੍ਰਭਾਵੀ ਵਿਸ਼ਵ ਪੱਧਰੀ ਸਿੱਖ ਔਰਤਾਂ 'ਚ ਸ਼ਾਮਲ
NEXT STORY