ਹਾਜੀਪੁਰ (ਜੋਸ਼ੀ)- ਹਾਜੀਪੁਰ ਕਸਬੇ ਨੇੜੇ ਸੁਨੈਹਰਾ ਪਿੰਡ ਚ ਛੁੱਟੀ 'ਤੇ ਆਏ ਇਕ ਬੀ. ਐੱਸ. ਐੱਫ਼. ਫ਼ੌਜੀ ਜਵਾਨ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।ਸ਼ੱਕ ਤੋਂ ਬਚਣ ਲਈ, ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਉਸ ਦੀ ਪਤਨੀ ਛੱਤ ਤੋਂ ਡਿੱਗ ਗਈ ਹੈ ਪਰ ਜਦੋਂ ਪਰਿਵਾਰ ਹਸਪਤਾਲ ਪਹੁੰਚਿਆ ਅਤੇ ਧੀ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੇਖੇ ਤਾਂ ਪਤਾ ਲੱਗਾ ਕਿ ਉਸ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਹੈ।
ਇਸ ਮਾਮਲੇ ਨੂੰ ਪੁਲਸ ਨੇ ਕਤਲ ਦਾ ਰੂਪ ਦਿੰਦੇ ਮ੍ਰਿਤਕਾ ਦੇ ਬੀ. ਐੱਸ. ਐੱਫ਼. ਜਵਾਨ ਪਤੀ, ਉਸ ਦੇ ਚਾਚੇ ਅਤੇ ਚਾਚੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ. ਐੱਚ. ਓ. ਹਰਪ੍ਰੇਮ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਰਮਾ ਵਜੋਂ ਹੋਈ ਹੈ। ਮ੍ਰਿਤਕਾ ਦੇ ਪਿਤਾ ਰਾਮ ਚੰਦ ਵਾਸੀ ਪਿੰਡ ਖੁੰਡਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਨ੍ਹਾਂ ਦੀ ਧੀ ਰਮਾ ਦਾ ਵਿਆਹ ਕਰੀਬ 12 ਸਾਲ ਪਹਿਲਾਂ ਅਮਰਜੀਤ ਸਿੰਘ ਵਾਸੀ ਸ਼ੇਖਾਮੱਤਾ/ਸੁਨੇਹੜਾ ਨਾਲ ਹੋਇਆ ਸੀ, ਜੋਕਿ ਬੀ. ਐੱਸ . ਐੱਫ਼ ’ਚ ਤਾਇਨਾਤ ਹੈ। ਦੋਵਾਂ ਦੇ ਦੋ ਬੱਚੇ ਵੀ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 4 ਦਿਨ ਮੀਂਹ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ Alert, ਮੌਸਮ ਦੀ ਤਾਜ਼ਾ ਅਪਡੇਟ ਜਾਰੀ

ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਅਮਰਜੀਤ ਸਿੰਘ ਉਸ ਦੀ ਧੀ ਨੂੰ ਪੇਕੇ ਪਰਿਵਾਰ ਤੋਂ ਜ਼ਮੀਨ ਦਾ ਹਿੱਸਾ ਲਿਆਉਣ ਲਈ ਤੰਗ-ਪ੍ਰੇਸ਼ਾਨ ਅਤੇ ਕੁੱਟਮਾਰ ਕਰਨ ਲੱਗ ਪਿਆ ਸੀ। ਕਰੀਬ 3-4 ਮਹੀਨੇ ਪਹਿਲਾਂ ਵੀ ਅਮਰਜੀਤ ਨੇ ਰਮਾ ਦੀ ਗੰਭੀਰ ਕੁੱਟਮਾਰ ਕੀਤੀ ਸੀ ਪਰ ਉਸ ਵੇਲੇ ਪਰਿਵਾਰਕ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਇਕ ਹੋਰ ਹੈਰਾਨ ਕਰਦਾ ਖ਼ੁਲਾਸਾ! ਮੁਲਜ਼ਮ ਨੇ ਬੱਸ ਸਟੈਂਡ 'ਤੇ...

ਆਰਮੀ ਫ਼ੌਜੀ 13 ਅਗਸਤ ਨੂੰ ਛੁੱਟੀ 'ਤੇ ਆਇਆ ਹੈ। ਰਾਮ ਚੰਦ ਮੁਤਾਬਕ 14 ਅਗਸਤ ਦੀ ਸਵੇਰੇ ਕਰੀਬ 4 ਵਜੇ ਉਸ ਦੇ ਭਰਾ ਮਲਕੀਤ ਸਿੰਘ ਨੂੰ ਅਮਰਜੀਤ ਦਾ ਫ਼ੋਨ ਆਇਆ ਕਿ ਰਮਾ ਛੱਤ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਈ ਹੈ ਅਤੇ ਉਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਪਰ ਜਦੋਂ ਪਰਿਵਾਰਕ ਮੈਂਬਰ ਸਰਕਾਰੀ ਹਸਪਤਾਲ ਹਾਜੀਪੁਰ ਪੁੱਜੇ ਤਾਂ ਰਮਾ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਦੇ ਸਰੀਰ ਅਤੇ ਸਿਰ 'ਤੇ ਡੂੰਘੀਆਂ ਅਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਸੀ ਕਿ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਉਸ ਦੀ ਧੀ ਦਾ ਕਤਲ ਪਤੀ ਅਮਰਜੀਤ ਸਿੰਘ ਨੇ ਆਪਣੇ ਚਾਚਾ ਕੁੱਕੀ ਅਤੇ ਚਾਚੀ ਸੋਨੀਆ ਦੀ ਸ਼ਹਿ ’ਤੇ ਕੀਤਾ ਹੈ। ਹਾਜੀਪੁਰ ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਨਾਮਜ਼ਦ ਪਤੀ ਅਮਰਜੀਤ ਸਿੰਘ, ਚਾਚਾ ਕੁੱਕੀ ਅਤੇ ਚਾਚੀ ਸੋਨੀਆ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਤਹਿਗੜ੍ਹ ਸਾਹਿਬ 'ਚ ਸਪੀਕਰ ਸੰਧਵਾਂ ਨੇ ਚੜ੍ਹਾਇਆ ਝੰਡਾ, ਬੋਲੇ ਅਸੀਂ ਸ਼ਹੀਦਾਂ ਦੇ ਸੁਫਨਿਆਂ ਵਾਲਾ ਪੰਜਾਬ ਸਿਰਜ ਰਹੇ
NEXT STORY