ਅੰਮ੍ਰਿਤਸਰ (ਸੁਮਿਤ ਖੰਨਾ) : ਮਈ ਮਹੀਨੇ 'ਚ ਗਰਮੀ ਨੇ ਪ੍ਰਚੰਡ ਰੂਪ ਧਾਰਨ ਕਰ ਲਿਆ ਹੈ, ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਇਕ ਪਾਸੇ ਕੋਰੋਨਾ ਵਾਇਰਸ ਨੇ ਸ਼ਹਿਰ 'ਚ ਤੇਜ਼ੀ ਫੜ੍ਹ ਲਈ ਹੈ, ਉਥੇ ਹੀ ਦੂਜੇ ਪਾਸੇ ਗਰਮੀ ਵੀ ਆਪਣੇ ਰਿਕਾਰਡ ਤੋੜ ਰਹੀ ਹੈ। ਵੀਰਵਾਰ ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ 'ਚ 45 ਡਿਗਰੀ ਤਾਪਮਾਨ ਨੋਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਉਮੜਿਆ ਸੈਲਾਬ
ਗਰਮੀ ਕਾਰਨ ਲੋਕਾਂ ਨੇ ਦਿਨ ਦੇ ਸਮੇਂ ਘਰਾਂ 'ਚੋਂ ਬਾਹਰ ਨਿਕਲਾ ਬੰਦ ਕਰ ਦਿੱਤਾ ਜਦਕਿ ਦੂਜੇ ਪਾਸੇ ਸ਼ਾਮ ਹੁੰਦੇ ਹੀ ਪੰਜਾਬ ਭਰ 'ਚ ਕਰਫਿਊ ਲਾਗੂ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਹੋਰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੱਪਦੀ ਗਰਮੀ ਦਾ ਅਸਰ ਸ੍ਰੀ ਹਰਿਮੰਦਰ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਕਰਫਿਊ ਹਟਣ ਤੋਂ ਬਾਅਦ ਜਿਥੇ ਭਾਰੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣੀਆਂ ਸ਼ੁਰੂ ਹੋ ਗਈਆ ਸਨ ਪਰ ਹੁਣ ਫਿਰ ਤੋਂ ਗਰਮੀ ਕਾਰਨ ਬਹੁਤ ਘੱਟ ਗਿਣਤੀ 'ਚ ਸੰਗਤਾਂ ਇਥੇ ਪੁੱਜ ਰਹੀਆਂ ਹਨ। ਗਰਮੀ ਤੋਂ ਬਚਾਅ ਲਈ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ਼੍ਰੋਮਣੀ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਅਫ਼ਸੋਸਜਨਕ ਖ਼ਬਰ: ਵਿਅਕਤੀ ਦਾ ਗਲ਼ਾ ਵੱਢ ਕੇ ਬੇਰਹਿਮੀ ਨਾਲ ਕੀਤਾ ਕਤਲ
ਇਸ ਤਰ੍ਹਾਂ ਵਰਤਣ ਲੋਕ ਸਾਵਧਾਨੀਆਂ
ਇਸ ਸਮੇਂ ਗਰਮੀ ਜ਼ੋਰਾਂ 'ਤੇ ਹੈ ਅਤੇ ਤੇਜ਼ ਕੜਕਦੀ ਧੁੱਪ 'ਚ ਲੋਕਾਂ ਨੂੰ ਖੁਦ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਲੋਕ ਜਦੋਂ ਵੀ ਘਰੋਂ ਬਾਹਨ ਨਿਕਲਣ ਤਾਂ ਆਪਣਾ ਮੂੰਹ ਢੱਕ ਕੇ ਨਿਕਲਣ, ਧੁੱਪ 'ਚ ਘਰੋਂ ਨਿਕਲਣ ਤੋਂ ਬਚੋਂ, ਖਾਣ-ਪੀਣ 'ਚ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ। ਬਾਹਰ ਦਾ ਤਲਿਆ-ਭੁੰਨ੍ਹਿਆ ਅਤੇ ਖੁੱਲ੍ਹੇ 'ਚ ਬਣਾਏ ਜਾ ਰਹੇ ਖਾਧ ਪਦਾਰਥਾਂ ਨੂੰ ਖਾਣ ਤੋਂ ਬਚੋਂ। ਦਿਨ 'ਚ 8 ਤੋਂ 10 ਗਲਾਸ ਪਾਣੀ ਜਰੂਰ ਪੀਓ, ਲੱਸੀ ਬੇਲ ਦਾ ਸ਼ਰਬਤ, ਨਿੰਬੂ ਪਾਣੀ ਪੀਓ।
ਬੀਜ ਘਪਲੇ ਨੂੰ ਲੈ ਕੇ ਅਕਾਲੀ ਦਲ ਨੇ ਬੋਲਿਆ ਹੱਲਾ, ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ
NEXT STORY