ਅੰਮ੍ਰਿਤਸਰ (ਸੁਮਿਤ ਖੰਨਾ) : ਇਕ ਜਨਾਨੀ ਦੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੇੜੇ ਜੀ.ਆਰ.ਪੀ. ਪੁਲਸ ਸਟੇਸ਼ਨ 'ਚ ਬਣੀ ਪਾਣੀ ਵਾਲੀ ਟੈਂਕੀ 'ਤੇ ਚੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵਲੋਂ ਲਗਾਤਾਰ ਉਸ ਨੂੰ ਹੇਠਾਂ ਉਤਾਰ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਖਰਚ ਇਲਾਕੇ ਦੀ ਰਹਿਣ ਵਾਲੀ ਗੀਤਾ ਦਾ ਕੋਲਕਾਤਾ 'ਦੇ ਇਕ ਪਰਿਵਾਰ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ 'ਚ ਇਨਸਾਫ਼ ਨਾ ਮਿਲਣ ਕਾਰਨ ਅੱਜ ਉਹ ਖ਼ੁਦਕੁਸ਼ੀ ਦੀ ਧਮਕੀ ਦਿੰਦੇ ਹੋਏ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈ।
ਗੀਤਾ ਦਾ ਇਕ ਪੁੱਤ ਵਿਦੇਸ਼ 'ਚ ਰਹਿੰਦਾ ਹੈ, ਜਿਸ ਨੂੰ ਪੁਲਸ ਨੇ ਫੋਨ ਕਰਕੇ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਉਹ ਆਪਣੀ ਮਾਂ ਨੂੰ ਟੈਂਕੀ ਤੋਂ ਥੱਲ੍ਹੇ ਉਤਰਨ ਲਈ ਕਹੇ। ਪੁਲਸ ਵਲੋਂ ਉਸ ਅੱਗੇ ਹੱਥ ਪੈਰ ਜੋੜ੍ਹੇ ਜਾ ਰਹੇ ਹਨ ਕਿ ਉਹ ਕਿਸੇ ਤਰ੍ਹਾਂ ਥੱਲ੍ਹੇ ਆ ਜਾਵੇ ਪਰ ਉਕਤ ਜਨਾਨੀ ਹੇਠਾਂ ਨਹੀਂ ਆ ਰਹੀ।
ਇਹ ਵੀ ਪੜ੍ਹੋਂ : ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, ਖੰਭੇ ਨਾਲ ਲਟਕਦੀ ਲਾਸ਼ ਵੇਖ ਕੰਬ ਜਾਵੇਗੀ ਰੂਹ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਉਕਤ ਜਨਾਨੀ ਨੂੰ ਹੇਠਾਂ ਉਤਾਰਨ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਥੱਲ੍ਹੇ ਨਹੀਂ ਆ ਰਹੀ। ਉਹ ਉੱਪਰ ਹੀ ਆਪਣੇ ਵਿਦੇਸ਼ 'ਚ ਬੈਠੇ ਪੁੱਤ ਨਾਲ ਫੋਨ 'ਤੇ ਗੱਲ ਕਰਦੀ ਰਹੀ ਤੇ ਜਦੋਂ ਉਹ ਉਸ ਨੂੰ ਉਤਾਰਨ ਜਾਂਦੇ ਹਨ ਤਾਂ ਉਹ ਖ਼ੁਦਕੁਸ਼ੀ ਦੀ ਧਮਾਕੀ ਦਿੰਦੀ ਹੈ। ਫ਼ਿਲਹਾਲ ਖ਼ਬਰ ਲਿਖੇ ਜਾਣ ਤੱਕ ਉਹ ਟੈਂਕੀ 'ਤੇ ਵੀ ਚੜ੍ਹੀ ਹੋਈ ਹੈ।
ਇਹ ਵੀ ਪੜ੍ਹੋਂ : ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਤੋਂ ਬਾਅਦ ਹੁਣ ਵਿਧਾਇਕ ਮਾਨਸ਼ਾਹੀਆ ਦੀ ਰਿਪੋਰਟ ਕੋਰੋਨਾ
ਪਹਿਲੀ ਵਾਰ ਸਤਿਕਾਰ ਕਮੇਟੀ ’ਤੇ ਬੋਲੇ ਜਥੇਦਾਰ, ਦਿੱਤਾ ਵੱਡਾ ਬਿਆਨ
NEXT STORY